ਗਿੱਦੜਬਾਹਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਇਆ ਵੱਡਾ ਹਾਦਸਾ, ਟਰੈਕਟਰ ਚਾਲਕ ਦੀ ਮੌਤ, 7 ਜ਼ਖ਼ਮੀ
ਚਸ਼ਮਦੀਦਾਂ ਨੇ ਦੱਸਿਆ ਕਿ ਇਕ ਟਰੈਕਟਰ ਟਰਾਲੀ ਪਿੰਡ ਦੌਲਾ ਵੱਲ ਜਾ ਰਹੀ ਸੀ। ਇਸ ਦੌਰਾਨ ਤੇਜ਼ ਹਨੇਰੀ ਤੇ ਮੀਂਹ ਪਿਆ। ਅਚਾਨਕ ਟਰੈਕਟਰ ਟਰਾਲੀ ਚਾਲਕ 'ਤੇ ਬਿਜਲੀ ਡਿੱਗ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ 'ਤੇ ਪਲਟਣ ਲੱਗੀ। ਇਸ ਦੌਰਾਨ ਪਿੱਛਿਓਂ ਆ ਰਹੀਆਂ ਦੋ ਕਾਰਾਂ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ।
Publish Date: Fri, 07 Jun 2024 11:20 AM (IST)
Updated Date: Fri, 07 Jun 2024 05:02 PM (IST)
ਪੱਤਰ ਪ੍ਰੇਰਕ, ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਮੁਕਤਸਰ ਦੇ ਗਿੱਦੜਬਾਹਾ ਦੇ ਪਿੰਡ ਦੌਲਾ ਨੇੜੇ ਰਾਤ ਸਮੇਂ ਤੇਜ਼ ਹਨੇਰੀ ਕਾਰਨ ਇਕ ਟਰੈਕਟਰ ਟਰਾਲੀ ਚਾਲਕ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਟਰੈਕਟਰ ਟਰਾਲੀ ਬੇਕਾਬੂ ਹੋ ਗਈ ਜਿਸ ਕਾਰਨ ਪਿੱਛੇ ਆ ਰਹੇ ਦੋ ਵਾਹਨ ਟਰੈਕਟਰ ਟਰਾਲੀ ਨਾਲ ਟਕਰਾ ਗਏ। ਹਾਦਸੇ 'ਚ ਸੱਤ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਘਟਨਾ ਵੀਰਵਾਰ ਰਾਤ 8 ਵਜੇ ਦੀ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।