ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ’ਚ ਵਿਸ਼ੇਸ਼ ਅਸੈਂਬਲੀ ਕਰਵਾਈ
ਮੈਨੇਜਮੈਂਟ ਕਮੇਟੀ ਦੇਸਟੇਟ ਪੱਧਰ ’ਤੇ ਜੇਤੂ ਵਿਦਿਆਰਥੀਆਂ ਦੀ ਤਸਵੀਰ।
Publish Date: Sat, 17 Jan 2026 03:47 PM (IST)
Updated Date: Sun, 18 Jan 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਸ਼ਹਿਰ ਦੀ ਇਕ ਪ੍ਰਮੁੱਖ ਵਿਦਿਅਕ ਸੰਸਥਾ ਦ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ਟੀਐਲਐਫ ਦੇ ਵਿਦਿਆਰਥੀਆਂ ਨੇ ਅੱਜ ਬੈਂਜਾਮਿਨ ਫਰੈਂਕਲਿਨ ਦਿਵਸ ਮਨਾਉਣ ਲਈ ਇਕ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ। ਅਸੈਂਬਲੀ ਨੇ ਇਤਿਹਾਸ ਦੇ ਮਹਾਨ ਵਿਗਿਆਨੀਆਂ, ਖੋਜੀਆਂ ਅਤੇ ਰਾਜਨੇਤਾਵਾਂ ਵਿਚੋਂ ਇਕ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਅਸੈਂਬਲੀ ਦਾ ਉਦੇਸ਼ ਵਿਦਿਆਰਥੀਆਂ ਨੂੰ ਬੈਂਜਾਮਿਨ ਫਰੈਂਕਲਿਨ ਦੇ ਸ਼ਾਨਦਾਰ ਜੀਵਨ, ਖੋਜਾਂ ਅਤੇ ਸਮਾਜ ਵਿਚ ਯੋਗਦਾਨ ਨਾਲ ਜਾਣੂੰ ਕਰਵਾਉਣਾ ਸੀ। ਜਿਸ ਵਿਚ ਬੈਂਜਾਮਿਨ ਫਰੈਂਕਲਿਨ ਦੀਆਂ ਖੋਜਾਂ ਅਤੇ ਕਾਢਾਂ, ਜਿਨ੍ਹਾਂ ਵਿਚ ਉਸਦੀ ਬਿਜ਼ਲੀ ਦੀ ਰਾਡ, ਬਾਈਫੋਕਲ ਐਨਕਾਂ ਅਤੇ ਬਿਜ਼ਲੀ ਦੇ ਪ੍ਰਯੋਗ ਸ਼ਾਮਿਲ ਸਨ, ਨੂੰ ਉਜ਼ਾਗਰ ਕੀਤਾ ਗਿਆ। ਅਸੈਂਬਲੀ ਨੂੰ ਇਕ ਰਚਨਾਤਮਕ ਅਹਿਸਾਸ ਦਿੰਦੇ ਹੋਏ ਇਕ ਵਿਦਿਆਰਥੀ ਨੇ ਬੈਂਜਾਮਿਨ ਫਰੈਂਕਲਿਨ ਦੇ ਕੰਮਾਂ ਅਤੇ ਪ੍ਰਾਪਤੀਆਂ ਤੇ ਅਧਾਰਤ ਇਕ ਕਵਿਤਾ ਸੁਣਾਈ। ਇਸ ਮੌਕੇ ਤੇ ਸਕੂਲ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਅਸੈਂਬਲੀ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਸਾਬਤ ਹੋਈ, ਵਿਦਿਆਰਥੀਆਂ ਨੂੰ ਵਿਗਿਆਨਕ ਸੁਭਾਅ, ਉਤਸੁਕਤਾ ਅਤੇ ਨਵੀਨਤਾ ਦੀ ਭਾਵਨਾ ਵਿਕਸਤ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋਗਰਾਮ ਇਸ ਸੰਦੇਸ਼ ਨਾਲ ਸਮਾਪਤ ਹੋਇਆ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।