ਜ਼ਿਲ੍ਹੇ ’ਚ ਪਟਵਾਰੀਆਂ ਦੀ ਘਾਟ ਪੂਰੀ ਕਰਨ ਦੀ ਕੀਤੀ ਮੰਗ
ਪੰਜਾਬ ਭਰ ਵਿਚ ਜਿੱਥੇ ਹਰੇਕ
Publish Date: Sun, 23 Nov 2025 03:52 PM (IST)
Updated Date: Sun, 23 Nov 2025 03:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੰਜਾਬ ਭਰ ਵਿਚ ਜਿੱਥੇ ਹਰੇਕ ਸਰਕਾਰੀ ਦਫਤਰ ਵਿਚ ਮੁਲਾਜ਼ਮਾ ਦੀ ਕਮੀ ਹੈ ਉੱਥੇ ਮਾਲ ਵਿਭਾਗ ਵਿਚ ਪਟਵਾਰੀਆ ਦੀ ਬਹੁਤ ਜਿਆਦਾ ਘਾਟ ਹੈ, ਨਾਲ ਹੀ ਦਫਤਰਾ ਵਿਚ ਪ੍ਰਾਈਵੇਟ ਕਰਿੰਦਿਆਂ ਦੀ ਬਹੁਤਾਂਤ ਹੈ। ਇਕ-ਇਕ ਪਟਵਾਰੀ ਕੋਲ ਚਾਰ- ਚਾਰ, ਪੰਜ-ਪੰਜ ਹਲਕਿਆ ਦਾ ਵਾਧੂ ਚਾਰਜ ਹੈ, ਪਟਵਾਰੀ ਹਲਕਿਆਂ ਵਿਚ ਪਬਲਿਕ ਨੂੰ ਨਹੀਂ ਲੱਭਦੇ ਨਾ ਹੀ ਉਨ੍ਹਾਂ ਦੇ ਜਰੂਰੀ ਕੰਮ ਸਮੇਂ ਸਿਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਗੌਂਦਾਰਾ, ਗੁਰਮੇਲ ਸਿੰਘ ਖਜ਼ਾਨਚੀ, ਬਲਜੀਤ ਸਿੰਘ ਸਹਾਇਕ ਸਕੱਤਰ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਵਾਧੂ ਹਲਕਿਆਂ ਦਾ ਚਾਰਜ ਪਟਵਾਰੀਆਂ ਨੇ ਲਾਲਚਵੱਸ ਵਾਧੂ ਕਮਾਈ ਹੋਣ ਦੇ ਲਾਲਚ ਚ ਲਿਆ ਹੋਇਆ ਹੈ। ਵਾਧੂ ਹਲਕਿਆਂ ਦਾ ਕੰਮਕਾਜ ਖੁਦ ਇਕੱਲੇ ਕਰ ਨਹੀਂ ਸਕਦੇ, ਹਲਕੇ ਚਲਾਉਣ ਲਈ ਅਣਗਿਣਤ ਪ੍ਰਾਈਵੇਟ ਕਰਿੰਦੇ ਰੱਖੇ ਹੋਏ। ਉਨ੍ਹਾਂ ਕਿਹਾ ਪਟਵਾਰੀਆਂ ਦੀ ਗੈਰਹਾਜ਼ਰੀ ਵਿਚ ਵੀ ਪਟਵਾਰੀਆਂ ਦੇ ਦਫ਼ਤਰ ਖੁਦ ਕਰਿੰਦੇ ਚਲਾਉਂਦੇ ਹਨ। ਪਬਲਿਕ ਦਾ ਅਹਿਮ ਤੇ ਹਲਕਿਆਂ ਦਾ ਮਾਲ ਰਿਕਾਰਡ ਉਨ੍ਹਾ ਦੇ ਕਬਜੇ ਵਿਚ ਹੁੰਦਾ ਹੈ। ਇਹ ਪੱਕੇ ਸਰਕਾਰੀ ਪਟਵਾਰੀ ਦੀ ਤਰ੍ਹਾਂ ਪਟਵਾਰੀਆਂ ਦੀ ਸੀਟ ਤੇ ਬੈਠਕੇ ਪਬਲਿਕ ਨਾਲ ਕੰਮ ਕਰਨ ਕਰਵਾਉਣ ਦੀ ਡੀਲਿੰਗ ਕਰਦੇ ਹਨ ਤੇ ਹਰ ਤਰ੍ਹਾਂ ਦਾ ਲੈਣ-ਦੇਣ ਕਰਦੇ ਹਨ। ਉਨ੍ਹਾਂ ਕਿਹਾ ਸ਼ਹਿਰੀ ਰਿਕਾਰਡ ਵਿਚ ਭੰਨਤੋੜ ਤੋੜ ਕਰਕੇ ਕਲੋਨੀਆ ਦੇ ਰਕਬੇ ਵਿਚ ਛੱਡੀਆ ਹੋਈਆਂ ਗਲੀਆਂ ਰਸਤਿਆਂ ਦੇ ਰਕਬਿਆਂ ਵਿਚ ਨਵੇਂ ਹੋਰ ਮਾਲਕ ਰਿਕਾਰਡ ਵਿਚ ਘਸੋੜੇ ਜਾ ਰਹੇ ਹਨ। ਹੁਣ ਸਾਨੂੰ ਵੀ ਮਹਿਸੂਸ ਹੁੰਦਾ ਹੈ ਕਿ ਦਫਤਰਾਂ ਵਿਚ ਪ੍ਰਾਈਵੇਟ ਕਰਿੰਦਿਆਂ ਦੇ ਕੰਮਕਾਰ ਕਰਨ ਨਾਲ ਸਾਡੇ ਪਲਾਟਾ ਕੋਠੀਆ ਦੇ ਰਕਬੇ ਦਾ ਨੁਕਸਾਨ ਹੋ ਸਕਦਾ ਹੈ।ਜਾਇਦਾਦਾ ਮਹਿੰਗੀਆ ਹੋਣ ਕਰਕੇ ਮੌਜੂਦਾ ਲੈਂਡ ਮਾਫੀਆ ਗੈਂਗਾ ਦਾ ਰਾਜਨੀਤਕ ਲੋਕਾ ਨਾਲ ਨਾਪਾਕ ਗੱਠਜੋੜ ਲਾਲਚਵੱਸ ਸਾਨੂੰ ਵੀ ਪ੍ਰਭਾਵਿਤ ਕਰਕੇ ਦੁਬਿਧਾ ਵਿਚ ਪਾ ਸਕਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮੱਖਣਜੀਤ ਕਾਨੂਨੀ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਗੁਰਚਰਨ ਸਿੰਘ ਮੀਤ ਪ੍ਰਧਾਨ, ਸਵਰਨ ਸਿੰਘ ਬਰਾੜ, ਜਸਵੰਤ ਸਿੰਘ ਸੂਬੇਦਾਰ, ਸੁਰਜੀਤ ਸਿੰਘ, ਜਰਨੈਲ ਸਿੰਘ ਖੋਸਾ, ਸੁਰਜੀਤ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।