ਬੀਬੀਐੱਸ ਸਕੂਲ ਮੋਗਾ ‘ਚ ਕੈਪਟਨ ਸਨਮਾਨਿਤ ਕੀਤੇ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ
Publish Date: Thu, 26 Dec 2024 04:33 PM (IST)
Updated Date: Fri, 27 Dec 2024 04:05 AM (IST)
ਬੀਬੀਐੱਸ ਸਕੂਲ ਮੋਗਾ ‘ਚ ਕੈਪਟਨ ਸਨਮਾਨਿਤ ਕੀਤੇ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਬੀਬੀਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਇਸ ਪ੍ਰਿੰਸੀਪਲ ਨਿਧੀ ਬਰਾੜ ਵੱਲੋਂ ਸਾਂਝੇ ਤੌਰ ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਕੈਪਟਨਜ਼ ਹਰਜੋਤ ਸਿੰਘ 11ਵੀਂ ਮੈਡੀਕਲ, ਅਮਾਨਤ ਕੌਰ 11ਵੀਂ ਕਮਰਸ, ਕਰਮਜੋਤ ਸਿੰਘ ਬੇਦੀ 11ਵੀਂ ਮੈਡੀਕਲ, ਬਲੂ ਹਾਊਸ ਕੈਪਟਨਜ਼ ਹਰਜੋਤ ਸਿੰਘ 11ਵੀਂ ਮੈਡੀਕਲ-ਸੀਨੀਅਰ, ਕਮਲਨੀਰ ਕੌਰ 9ਵੀਂ-ਪੀ-ਇੰਟਰਮੀਡੀਏਟ, ਮਨਵੀਰ ਸਿੰਘ 8ਵੀਂ-ਸੀ- ਜੂਨੀਅਰ, ਗ੍ਰੀਨ ਹਾਊਸ ਕੈਪਟਨਜ਼ ਆਰਸ਼ ਸਿੰਘ ਬਰਾੜ 11ਵੀਂ ਆਰਟਸ-ਸੀਨੀਅਰ, ਜਸ਼ਨਦੀਪ ਕੌਰ 11ਵੀਂ-ਮੈਡੀਕਲ, ਇੰਟਰਮੀਡੀਏਟ, ਰਮਨਦੀਪ ਕੌਰ 10ਵੀਂ-ਬੀ, ਜੂਨੀਅਰ, ਰੈੱਡ ਹਾਊਸ ਕੈਪਟਨਜ਼ ਹਰਪ੍ਰੀਤ ਸਿੰਘ 10ਵੀਂ-ਏ ਸੀਨੀਅਰ, ਹਰਲੀਨ ਕੌਰ 10ਵੀਂ-ਪੀ ਇੰਟਰਮੀਡੀਏਟ, ਖੁਸ਼ਪ੍ਰੀਤ ਕੌਰ ਲੋਇਲ 11ਵੀਂ ਮੈਡੀਕਲ, ਜੂਨੀਅਰ, ਯੈਲੋ ਹਾਊਸ ਕੈਪਟਨਜ਼ ਮਨਪ੍ਰੀਤ ਕੌਰ 11ਵੀਂ-ਕਮਰਸ ਸੀਨੀਅਰ, ਏਕਮਦੀਪ ਕੌਰ 10ਵੀਂ-ਸੀ ਇੰਟਰਮੀਡੀਏਟ, ਹਰਮਨ 10ਵੀਂ-ਆਰ ਜੂਨੀਅਰ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ, ਰੈਡ, ਬਲੂ ਤੇ ਯੈਲੋ ਜਿਨ੍ਹਾਂ ਵਿੱਚ ਜੁਨਿਅਰ, ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਨ੍ਹਾਂ ਦੀ ਅਗੁਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਉਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸਟ ਕਰਦਿਆਂ ਇਨ੍ਹਾਂ ਹਾਉਸ ਟੀਮਾਂ ਦੀ ਅਗੁਵਾਈ ਹਾਉਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗੁਵਾਈ ਸਕੂਲ ਕੈਪਟਨ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ ਤੇ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ।