‘ਸਮਰਪ੍ਰਤਾਪ ਸਿੰਘ’ ਨੇ ਬੈਡਮਿੰਟਨ ਖੇਡ ’ਚ ਕੀਤਾ ਦੂਜਾ ਸਥਾਨ ਹਾਸਲ
‘ਸਮਰਪ੍ਰਤਾਪ ਸਿੰਘ’ ਨੇ ਬੈਡਮਿੰਟਨ ਖੇਡ ’ਚ ਕੀਤਾ ਦੂਜਾ ਸਥਾਨ ਹਾਸਿਲ
Publish Date: Thu, 04 Dec 2025 04:42 PM (IST)
Updated Date: Fri, 05 Dec 2025 04:03 AM (IST)
ਤਸਵੀਰ : 04ਐਮਕੇਟੀ8 ਬੈਡਮਿੰਟਨ ਖੇਡ ’ਚ ਦੂਜਾ ਸਥਾਨ ਹਾਸਲ ਕਰਨ ਵਾਲਾ ਸਮਰਪ੍ਰਤਾਪ ਸਕੂਲ ਅਧਿਆਪਕਾ ਨਾਲ।
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਅਕਾਲ ਅਕੈਡਮੀ ਮੁਕਤਸਰ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਸਮਰਪ੍ਰਤਾਪ ਸਿੰਘ ਵੜਿੰਗ ਸਪੁੱਤਰ ਨਿਰਪਿੰਦਰ ਸਿੰਘ ਨੇ ਸਟੇਟ ਪੱਧਰੀ 45ਵੀਂ ਪੰਜਾਬ ਰਾਜ ਅੰਡਰ-11 ਵਰਗ ਲੜਕੇ ਬੈਡਮਿੰਟਨ ਖੇਡ ’ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਪਟਿਆਲਾ ਵਿਖੇ ਕਰਵਾਈਆਂ ਗਈਆਂ। ਜਿਸ ’ਚ ਸਮਰਪ੍ਰਤਾਪ ਸਿੰਘ ਨੇ ਆਪਣੀ ਖੇਡ ਬੈਡਮਿੰਟਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਅਤੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਜੇਤੂ ਖਿਡਾਰੀ ਦੀ ਹੌਸਲਾ ਅਫਜ਼ਾਈ ਕੀਤੀ ਤੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਮਿਹਨਤ ਅਤੇ ਲਗਨ ਨਾਲ ਬੁਲੰਦੀਆਂ ਛੂਹਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।