ਰੋਡਵੇਜ਼ ਮੁਲਾਜ਼ਮਾਂ ਦਾ ਹੱਲਾਬੋਲ: "ਧੱਕੇ ਨਾਲ ਸਪੈਸ਼ਲ ਕਾਡਰ ਪਾਲਸੀ ਲਾਗੂ ਕਰ ਰਹੀ ਹੈ ਸਰਕਾਰ"; ਪੰਜਾਬ ਭਰ ਦੇ 27 ਡਿਪੂਆਂ 'ਤੇ ਜ਼ੋਰਦਾਰ ਗੇਟ ਰੈਲੀਆਂ
ਮੋਗਾ ਡੀਪੂ ਦੇ ਗੇਟ ਰੈਲੀ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸਰਕਾਰੀ ਬੱਸਾਂ ਪਾਉਣ ਵਿਚ ਚਾਰ ਸਾਲਾਂ ਤੋਂ ਫੇਲ੍ਹ ਸਰਕਾਰ ਹੁਣ ਵਿਭਾਗ ਵਿਚ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆ ਬੱਸਾਂ ਪਾ ਕੇ ਨਿੱਜੀਕਰਨ ਕਰਨ ਵੱਲ ਤੁਰੀ ਹੈ।
Publish Date: Fri, 15 May 2026 03:13 PM (IST)
Updated Date: Fri, 15 May 2026 03:15 PM (IST)
ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ, ਮੋਗਾ। ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਭਰ ਵਿਚ 27 ਡਿਪੂਆ ਵੱਲੋਂ ਗੇਟ ਰੈਲੀਆਂ ਕੀਤੀਆਂ ਗਈਆ।
ਮੋਗਾ ਡੀਪੂ ਦੇ ਗੇਟ ਰੈਲੀ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸਰਕਾਰੀ ਬੱਸਾਂ ਪਾਉਣ ਵਿਚ ਚਾਰ ਸਾਲਾਂ ਤੋਂ ਫੇਲ੍ਹ ਸਰਕਾਰ ਹੁਣ ਵਿਭਾਗ ਵਿਚ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆ ਬੱਸਾਂ ਪਾ ਕੇ ਨਿੱਜੀਕਰਨ ਕਰਨ ਵੱਲ ਤੁਰੀ ਹੈ।
ਪਿਛਲੇ 4 ਸਾਲਾਂ ਦੌਰਾਨ 4-500 ਸਰਕਾਰੀ ਬੱਸਾਂ ਕੰਡਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਸਰਕਾਰ ਨੇ ਬੱਸਾਂ ਤਾਂ ਕੀ ਪਾਉਣੀਆਂ ਪਹਿਲੀਆਂ ਬੱਸਾਂ ਦੇ ਟਾਇਰ ਸਪੇਅਰਪਾਰਟ ਤੱਕ ਨਹੀਂ ਆ ਰਿਹਾ।