ਸਰਕਾਰੀ ਸਕੂਲਾਂ ’ਚ ਕੋਆਰਡੀਨੇਟਰਾਂ ਲਈ ਰਿਫਲੈਕਸ਼ਨ ਸੈਸ਼ਨ ਕਰਵਾਇਆ
ਸਰਕਾਰੀ ਸਕੂਲਾਂ ’ਚ ਕੋਆਰਡੀਨੇਟਰਾਂ ਲਈ ਰਿਫਲੈਕਸ਼ਨ ਸੈਸ਼ਨ ਦਾ ਆਯੋਜਨ
Publish Date: Sun, 18 Jan 2026 04:42 PM (IST)
Updated Date: Sun, 18 Jan 2026 04:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਅਕਾਦਮਿਕ ਸਪੋਰਟ ਗਰੁੱਪ ਦੇ ਅਧੀਨ ਕੰਮ ਕਰਨ ਵਾਲੇ ਕੋਆਰਡੀਨੇਟਰਾਂ ਲਈ ਇੱਕ ਰਿਫਲੈਕਸ਼ਨ ਸੈਸ਼ਨ ਬਲਾਕ ਰਿਸੋਰਸ ਸੈਂਟਰ ਹਾਲ ਸ੍ਰੀ ਮੁਕਤਸਰ ਸਾਹਿਬ ’ਚ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸਰਦਾਰ ਗੁਰਮੇਲ ਸਿੰਘ ਸਾਗੂ ਨੇ ਕਿਹਾ ਕਿ ਸਟੇਟ ਅਥਾਰਟੀ ਦੇ ਨਿਰਦੇਸ਼ਾਂ ਦੇ ਅਨੁਸਾਰ, ਜ਼ਿਲ੍ਹੇ ਦੇ ਸਾਰੇ ਬਲਾਕ ਲੈਵਲ ਕੋਆਰਡੀਨੇਟਰਾਂ ਨੇ ਆਪਣੇ ਪਿੱਤਰੀ ਸਕੂਲਾਂ ਵਿੱਚ ਜਾ ਕੇ ਤਿੰਨ ਦਿਨਾਂ ’ਚ ਬੱਚਿਆਂ ਦਾ ਮੁਲਾਂਕਣ ਅਤੇ ਮਿਸ਼ਨ ਸਮਰੱਥ ਸੰਬੰਧੀ ਪੇਡਾਗੌਜੀ ਕੀਤੀ। ਇਸ ਫੀਲਡ ਪ੍ਰੈਕਟਿਸ ਦੌਰਾਨ ਸਾਹਮਣੇ ਆਈਆਂ ਵਧੀਆ ਚੀਜ਼ਾਂ ਅਤੇ ਮੁਸ਼ਕਲਾਂ ਅਤੇ ਭਵਿੱਖ ’ਚ ਉ੍ਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਲਈ ਇੱਕ ਰਿਫਲੈਕਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਰਿਫਲੈਕਸ਼ਨ ਵਰਕਸ਼ਾਪ ਵਿੱਚ, ਸਟੇਟ ਰਿਸੋਰਸ ਪਰਸਨ ਸਰਦਾਰ ਗੁਰਮੇਲ ਸਿੰਘ ਸਾਗੂ ਅਤੇ ਕਮਲਪ੍ਰੀਤ ਸਿੰਘ ਨੇ ਸਾਰੇ ਬੀਆਰਸੀ ਦੇ ਨਾਲ ਮੁਲਾਂਕਣ, ਬੱਚਿਆਂ ਦੀ ਗਰੁੱਪਿੰਗ, ਮਿਸ਼ਨ ਸਮਰੱਥ ਦਾ ਟਾਈਮ ਟੇਬਲ ਅਤੇ ਵਿਸ਼ੇ ਪੜ੍ਹਾਉਣ ਸਬੰਧੀ ਮੁਸ਼ਕਿਲਾਂ ਦੀ ਵਿਸਥਾਰ ’ਚ ਚਰਚਾ ਕੀਤੀ। ਜਸਵਿੰਦਰ ਪਾਲ ਸ਼ਰਮਾ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਸਪਾਲ ਮੌਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜਿੰਦਰ ਸੋਨੀ ਅਤੇ ਡਾਇਟ ਬਰਕੰਦੀ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਮਿਸ਼ਨ ਸਮਰੱਥ ਦੇ ਅਧੀਨ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਤੋਂ ਪਹਿਲਾਂ ਰਿਸੋਰਸ ਕੋਆਰਡੀਨੇਟਰ ਦੀ ਫੀਲਡ ਪ੍ਰੈਕਟਿਸ ਬਹੁਤ ਵਧੀਆ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਸ਼ਨ ਸਮਰੱਥ ਦੇ ਲਾਗੂ ਹੋਣ ਤੇ ਵਿਦਿਆਰਥੀਆਂ ਦਾ ਲਰਨਿੰਗ ਲੈਵਲ ਵਧ ਰਿਹਾ ਹੈ। ਗੌਰਤਲਬ ਹੈ ਕਿ ਮਿਸ਼ਨ ਸਮਰੱਥ ਦੇ ਅਧੀਨ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸੈਸ਼ਨ ਦੇ ਪਹਿਲੇ ਦੋ ਮਹੀਨੇ, ਉਨ੍ਹਾਂ ਦੇ ਸਿੱਖਣ ਪੱਧਰ ਦੇ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਹੈ। ਹੁਣ ਇਸ ਪ੍ਰੋਜੈਕਟ ਦੇ ਅਧੀਨ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਲਈ ਦੋ ਦਿਨ ਦੀ ਸਿਖਲਾਈ 20 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਹ ਪੂਰੀ ਸਿਖਲਾਈ 7 ਫਰਵਰੀ ਤੱਕ ਪੂਰੀ ਹੋਵੇਗੀ।