ਰਾਜਵਿੰਦਰ ਰੌਂਤਾ ਦੀ ਮਿੰਨੀ ਕਹਾਣੀ ਨੇ ਪਹਿਲਾ ਸਥਾਨ ਕੀਤਾ ਹਾਸਲ
ਮਿੰਨੀ ਕਹਾਣੀ ਲੇਖਕ ਮੰਚ
Publish Date: Wed, 19 Nov 2025 06:25 PM (IST)
Updated Date: Wed, 19 Nov 2025 06:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਸਟੇਟ ਪੱਧਰੀ ਮਿੰਨੀ ਕਹਾਣੀ ਮੁਕਾਬਲੇ ਕਰਵਾਏ ਗਏ ਹਨ, ਜਿਨ੍ਹਾਂ ਵਿਚੋਂ ਸਾਹਿਤਕਾਰ ਤੇਜਾ ਸਿੰਘ ਰੌਂਤਾ ਦੀ ਮਿੰਨੀ ਕਹਾਣੀ ‘ਮਾਂ’ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਮਿੰਨੀ ਕਹਾਣੀ ਲੇਖਕ ਮੰਚ ਵੱਲੋਂ 23 ਨਵੰਬਰ ਐਤਵਾਰ ਨੂੰ ਬਾਲਿਆਂ ਵਾਲੀ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਜੇਤੂ ਮਿੰਨੀ ਕਹਾਣੀਕਾਰ ਰਾਜਵਿੰਦਰ ਰੌਂਤਾ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੇਖਕਾਂ ਡਾ. ਸੁਰਜੀਤ ਬਰਾੜ, ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ, ਪੂਰਨ ਸਿੰਘ ਧਾਲੀਵਾਲ, ਨਿੰਦਰ ਘੁਗਿਆਣਵੀ, ਡਾ. ਲਾਭ ਸਿੰਘ ਖੀਵਾ, ਡਾ. ਸੁਖਦੇਵ ਸਿਰਸਾ, ਅੰਮ੍ਰਿਤਪਾਲ ਕਲੇਰ, ਬਰਾੜ ਜੈਸੀ, ਸਾਧੂ ਰਾਮ ਲੰਗੇਆਣਾ, ਗੁਰਮੇਲ ਬੌਡੇ, ਗਿੱਲ ਰੌਂਤਾ, ਗੁਰਚਰਨ ਸਿੰਘ ਪੱਬਾਰਾਲੀ, ਸੁਰਿੰਦਰ ਕੈਲੇ, ਹਰਬੰਸ ਸਿੰਘ ਢਿੱਲੋਂ, ਅੰਮ੍ਰਿਤ ਬਰਾੜ, ਪ੍ਰਸ਼ੋਤਮ ਪੱਤੋਂ, ਡਾ. ਰਜਿੰਦਰ ਰੌਂਤਾ, ਗੁਰਦੀਪ ਲੋਪੋਂ, ਹਰਵਿੰਦਰ ਬਿਲਾਸਪੁਰ, ਬੱਬੀ ਪੱਤੋ, ਗਗਨ ਤਖਤੂਪੁਰਾ, ਸੁਖਰਾਜ ਗਿੱਲ, ਹਰਬੀਰ ਢੀਂਡਸਾ, ਹਰਪ੍ਰੀਤ ਗਰੇਵਾਲ, ਮਨਜੀਤ ਸਿੰਘ ਭਾਮ, ਕੁਲਦੀਪ ਚੁੰਬਰ, ਰੌਂਤਾ ਬਲਜੀਤ, ਸੀਰਾ ਗਰੇਵਾਲ, ਸੁਖਦੇਵ ਭੋਲਾ, ਐੱਸਡੀਓ ਸੁਖਦੇਵ ਸਿੰਘ, ਅਮਰੀਕ ਸੈਦੋਕੇ, ਅਮਰਜੀਤ ਸਿੰਘ ਫ਼ੌਜੀ, ਅਮਰਜੀਤ ਸਿੰਘ ਰਣੀਆ, ਕੰਵਲਜੀਤ ਭੋਲਾ ਲੰਡੇ, ਜਗਦੀਸ਼ ਪ੍ਰੀਤਮ, ਗੁਰਬਿੰਦਰ ਸਿੰਘ ਫਰੀਦਕੋਟ, ਪ੍ਰਗਟ ਸਿੰਘ ਜੰਬਰ, ਪਰਗਟ ਸਿੰਘ ਸਮਾਧ ਭਾਈ, ਤਰਸੇਮ ਗੋਪਿਕਾ, ਗਗਨ ਰੌਂਤਾ ਅਤੇ ਹੋਰ ਬਹੁਤ ਸਾਰੇ ਲੇਖਕਾਂ, ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਜਵਿੰਦਰ ਰੌਂਤਾ ਨੂੰ ਹਾਰਦਿਕ ਵਧਾਈ ਦਿੱਤੀ ਹੈ।