ਮੋਗਾ 'ਚ ਮੀਂਹ ਤੇ ਹਨ੍ਹੇਰੀ ਦਾ ਕਹਿਰ, ਡਿੱਗੇ ਦਰੱਖਤਾਂ ਤੇ ਬਿਜਲੀ ਦੇ ਖੰਭਿਆਂ ਨੇ ਰੋਕੀ ਰਫ਼ਤਾਰ; ਬਿਜਲੀ ਗੁੱਲ ਤੇ ਰਸਤੇ ਬੰਦ
ਇਸ ਕਾਰਨ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣਾ ਬਹੁਤ ਔਖਾ ਹੋ ਗਿਆ ਅਤੇ ਕਈ ਸਕੂਲਾਂ ਵਿੱਚ ਵਿਦਿਆਰਥੀ ਦੇਰੀ ਨਾਲ ਪਹੁੰਚੇ। ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵੀ ਕਈ ਇਲਾਕਿਆਂ ਵਿੱਚ ਪ੍ਰਭਾਵਿਤ ਹੋਈ। ਬਿਜਲੀ ਦੇ ਖੰਭੇ ਡਿੱਗਣ ਨਾਲ ਇਲਾਕੇ ਵਿਚ ਸੋਮਵਾਰ ਤੋਂ ਹੀ ਬਿਜਲੀ ਗੁੱਲ ਹੋ, ਜਿਸ ਨਾਲ ਲੋਕਾਂ ਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Tue, 12 May 2026 08:43 AM (IST)
Updated Date: Tue, 12 May 2026 08:44 AM (IST)
ਵਕੀਲ ਮਹਿਰੋਂ, ਮੋਗਾ । ਸੋਮਵਾਰ ਦੁਪਹਿਰ ਪੰਜਾਬ ਵਿੱਚ ਅਚਾਨਕ ਬਦਲੇ ਮੌਸਮ ਨੇ ਮੋਗਾ ਜ਼ਿਲ੍ਹੇ ਵਿੱਚ ਭਿਆਨਕ ਹਾਲਾਤ ਪੈਦਾ ਕਰ ਦਿੱਤੇ। ਤੇਜ਼ ਹਨ੍ਹੇਰੀ, ਮੀਂਹ ਅਤੇ ਤੂਫ਼ਾਨ ਕਾਰਨ ਪਿੰਡਾਂ ਦੇ ਕਈ ਇਲਾਕਿਆਂ ਵਿੱਚ ਵੱਡੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਕਈ ਮੁੱਖ ਅਤੇ ਲਿੰਕ ਰਸਤੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ।
ਅਚਾਨਕ ਆਏ ਇਸ ਮੌਸਮੀ ਕਹਿਰ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਉਲਟ-ਪੁਲਟ ਹੋ ਗਈ ਅਤੇ ਆਵਾਜਾਈ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਰਹੀ। ਸਵੇਰੇ ਦੇ ਸਮੇਂ ਸਭ ਤੋਂ ਵੱਧ ਮੁਸੀਬਤ ਸਕੂਲੀ ਬੱਸਾਂ ਦੇ ਡਰਾਈਵਰਾਂ ਅਤੇ ਬੱਚਿਆਂ ਨੂੰ ਝੱਲਣੀ ਪਈ। ਪਿੰਡਾਂ ਵਿੱਚੋਂ ਲੰਘ ਕੇ ਸਕੂਲਾਂ ਵੱਲ ਜਾਣ ਵਾਲੇ ਰਸਤੇ ਉੱਤੇ ਹਰ ਥਾਂ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗੇ ਹੋਏ ਸਨ, ਜਿਸ ਕਾਰਨ ਬੱਸਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ। ਕਈ ਥਾਵਾਂ ‘ਤੇ ਡਰਾਈਵਰਾਂ ਨੂੰ ਬੱਸਾਂ ਨੂੰ ਵਾਪਸ ਮੋੜ ਕੇ ਦੂਜੇ ਰਸਤੇ ਲੱਭਣੇ ਪਏ, ਪਰ ਉੱਥੇ ਵੀ ਹਾਲਾਤ ਵੱਖਰੇ ਨਹੀਂ ਸਨ।
ਇਸ ਮੌਕੇ ਇਕ ਡਰਾਈਵਰਾਂ ਨੇ ਦੱਸਿਆ ਕਿ ਇੱਕ ਰਸਤੇ ਤੋਂ ਦੂਜੇ ਰਸਤੇ ਜਾਣ ਦੇ ਬਾਵਜੂਦ ਵੀ ਸੜਕਾਂ ਦੇ ਵਿਚਕਾਰ ਡਿੱਗੇ ਦਰੱਖਤ ਅਤੇ ਖੰਭੇ ਰੁਕਾਵਟ ਬਣੇ ਰਹੇ। ਇਸ ਕਾਰਨ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣਾ ਬਹੁਤ ਔਖਾ ਹੋ ਗਿਆ ਅਤੇ ਕਈ ਸਕੂਲਾਂ ਵਿੱਚ ਵਿਦਿਆਰਥੀ ਦੇਰੀ ਨਾਲ ਪਹੁੰਚੇ। ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵੀ ਕਈ ਇਲਾਕਿਆਂ ਵਿੱਚ ਪ੍ਰਭਾਵਿਤ ਹੋਈ। ਬਿਜਲੀ ਦੇ ਖੰਭੇ ਡਿੱਗਣ ਨਾਲ ਇਲਾਕੇ ਵਿਚ ਸੋਮਵਾਰ ਤੋਂ ਹੀ ਬਿਜਲੀ ਗੁੱਲ ਹੋ, ਜਿਸ ਨਾਲ ਲੋਕਾਂ ਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।