ਗਿੱਦੜਬਾਹਾ ਲਈ 80 ਕਰੋੜ ਦੀ ਲਾਗਤ ਨਾਲ ਬਣਨਗੇ ਰੇਲ ਓਵਰਬ੍ਰਿਜ ਤੇ ਅੰਡਰ ਪਾਸ
ਗਿੱਦੜਬਾਹਾ ਲਈ 80 ਕਰੋੜ ਦੀ ਲਾਗਤ ਨਾਲ ਬਣਨਗੇ ਰੇਲ ਓਵਰਬ੍ਰਿਜ ਤੇ ਅੰਡਰ ਪਾਸ
Publish Date: Mon, 08 Dec 2025 06:03 PM (IST)
Updated Date: Mon, 08 Dec 2025 06:06 PM (IST)

ਜਗਸੀਰ ਸਿੰਘ ਛੱਤਿਆਣ. ਪੰਜਾਬੀ ਜਾਗਰਣ ਗਿੱਦੜਬਾਹਾ : ਪਿਛਲੇ ਕਈ ਸਾਲਾਂ ਤੋਂ ਬੰਦ ਫਾਟਕ ਦਾ ਸੰਤਾਪ ਭੋਗ ਰਹੇ ਬੈਂਟਾਬਾਦ ਤੇ ਗਿੱਦੜਬਾਹਾ ਪਿੰਡ ਵਾਸੀਆਂ ਨੂੰ ਰੇਲ ਓਵਰਬ੍ਰਿਜ ਤੇ ਅੰਡਰ ਪਾਸ ਦੀ ਸਹੂਲਤ ਮਿਲਣ ਜਾ ਰਹੀ ਹੈ। ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੀਆਂ ਗਿੱਦੜਬਾਹਾ ਜ਼ਿਮਨੀ ਚੋਣਾਂ ’ਚ ਗਿੱਦੜਬਾਹਾ ਦੇ ਫਾਟਕ ਪਾਰ ਰਹਿੰਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਗਿੱਦੜਬਾਹਾ ਪਿੰਡ ਤੇ ਬੈਂਟਾਬਾਦ ਨਿਵਾਸੀਆਂ ਨੂੰ ਬੰਦ ਰਹਿੰਦੇ ਫਾਟਕ ਕਾਰਨ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਬੀਤੇ ਦਿਨੀਂ ਜਦ ਗਿੱਦੜਬਾਹਾ ਵਾਸੀਆਂ ਨੂੰ ਰੇਲ ਓਵਰਬ੍ਰਿਜ ਤੇ ਅੰਡਰ ਪਾਸ ਦੀ ਸਹੂਲਤ ਮਿਲਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਵਾਅਦਾ ਗਿੱਦੜਬਾਹਾ ਦੇ ਲੋਕਾਂ ਨਾਲ ਕੀਤਾ ਸੀ ਉਹ ਹੁਣ ਪੂਰਾ ਹੋ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਦੇ ਸਥਾਨਕ ਦਫ਼ਤਰ ਵਿਖੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰਦੇ ਹੋਏ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ ਨੇ ਦੱਸਿਆ ਕਿ 80 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਰੇਲ ਓਵਰਬ੍ਰਿਜ ਤੇ ਅੰਡਰ ਪਾਸ ਦਾ ਕੰਮ ਆਉਂਦੇ ਦਿਨਾਂ ’ਚ ਸ਼ੁਰੂ ਹੋ ਜਾਵੇਗਾ ਤੇ ਇਨ੍ਹਾਂ ਦੇ ਨਿਰਮਾਣ ਨਾਲ ਫਾਟਕ ਪਾਰ ਆਬਾਦੀ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਇਕੱਤਰ ਸ਼ਹਿਰ ਵਾਸੀਆਂ ਨੇ ਮਨਪ੍ਰੀਤ ਸਿੰਘ ਬਾਦਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਿੱਦੜਬਾਹਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਇਸ ਮੌਕੇ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਰਣਜੀਤ ਸਿੰਘ ਗੁਰੂਸਰ, ਰੁਪਿੰਦਰ ਸਮਾਘ, ਮੀਤਾ ਮਾਨ, ਜਗਮੀਤ ਸਿੰਘ ਨੰਬਰਦਾਰ, ਰਾਜੂ ਸਹਾਰਨ, ਗੁਰਮੀਤ ਸਿੰਘ ਲੋਹਾਰਾ, ਮਲੂਕ ਸਿੰਘ ਚਹਿਲ, ਗੁਰਮਤਿ ਸਿੰਘ ਗਿਲਜੇਵਾਲਾ, ਓਮ ਪ੍ਰਕਾਸ਼ ਬਾਂਕਾ ਆਦਿ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।