ਪੰਜਾਬ ਪਾਵਰਲਿਫਟਿੰਗ ਟੀਮ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚੋਂ 5 ਗੋਲਡ,2 ਸਿਲਵਰ,2 ਤਾਂਬੇ ਦੇ ਮੈਡਲ ਜਿੱਤੇ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਪੰਜਾਬ ਪਾਵਰਲਿਫਟਿੰਗ ਟੀਮ ਨੇ 23ਵੀਂ ਰਾਸ਼ਟਰੀ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ 2025-26, ਜੋ ਕਿ ਸੀਓਈਆਰ ਯੂਨੀਵਰਸਿਟੀ, ਰੁੜਕੀ, ਉਤਰਾਖੰਡ ਵਿਖੇ 16 ਤੋਂ 18 ਜਨਵਰੀ 2026 ਤੱਕ ਕਰਵਾਈ ਗਈ। ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 25 ਤੋਂ 27 ਸਟੇਟਾਂ ਦੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਦੇ ਪੈਰਾ ਲਿਫਟਿੰਗ ਸਟੇਟ ਚੈਂਪੀਅਨਸ਼ਿਪ ਜਿਹੜੀ ਕਿ ਪਿਛਲੇ ਦਿਨੀ ਜੈਤੋ ਵਿਖੇ ਕਰਵਾਈ ਗਈ ਸੀ ਜਿਸ ਵਿੱਚੋਂ ਜੇਤੂ ਖਿਡਾਰੀ ਨੈਸ਼ਨਲ ਲਈ ਚੁਣੇ ਗਏ ਸਨ ਪੰਜਾਬ ਦੇ ਉਨ੍ਹਾਂ ਜੇਤੂ ਖਿਡਾਰੀਆਂ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਲਈ ਪੰਜ ਗੋਲਡ ਮੈਡਲ ਦੋ ਸਿਲਵਰ ਮੈਡਲ ਅਤੇ ਦੋ ਤਾਂਬੇ ਦੇ ਮੈਡਲ ਜਿੱਤੇ। ਪੀ ਪੀ ਐਸ ਏ ਦੇ ਆਗੂ ਸ਼ਮਿੰਦਰ ਸਿੰਘ ਢਿੱਲੋਂ , ਦਵਿੰਦਰ ਸਿੰਘ ਟਫ਼ੀ ਬਰਾੜ ਅਤੇ ਕੋਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਗੋਲਡ ਮੈਡਲ ਜੇਤੂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ਪਰਮਜੀਤ ਕੁਮਾਰ-54 ਕਿਲੋਗ੍ਰਾਮ (ਪੁਰਸ਼), ਮੁਹੰਮਦ ਨਦੀਮ- 107 ਕਿਲੋਗ੍ਰਾਮ (ਪੁਰਸ਼), ਨਿਤਿਨ ਕੁਮਾਰ-65 ਕਿਲੋਗ੍ਰਾਮ (ਲੜਕੇ ਜੂਨੀਅਰ), ਜਸਪ੍ਰੀਤ ਕੌਰ-45 ਕਿਲੋਗ੍ਰਾਮ (ਔਰਤਾਂ), ਸੀਮਾ ਰਾਣੀ-61 ਕਿੱਲੋਗ੍ਰਾਮ (ਔਰਤਾਂ) ਸ਼ਾਮਲ ਹਨ। ਚਾਂਦੀ ਦਾ ਮੈਡਲ ਜੇਤੂ (ਦੂਜਾ ਸਥਾਨ) ਪ੍ਰਾਪਤ ਕਰਨ ਵਾਲੇ ਖਿਡਾਰੀਆਂ ’ਚ ਭਰਤ ਮਲਹੋਤਰਾ - 65 ਕਿਲੋਗ੍ਰਾਮ (ਪੁਰਸ਼), ਰਮਨਦੀਪ ਕੌਰ- 86 ਕਿੱਲੋਗ੍ਰਾਮ (ਔਰਤਾਂ)
ਅਤੇ ਕਾਂਸੀ ਦਾ ਤਗਮਾ ਜੇਤੂ (ਤੀਜਾ ਸਥਾਨ) ਪ੍ਰਾਪਤ ਕਰਨ ਵਾਲਿਆਂ ਵਿਚ ਖਿਡਾਰੀ ਕੁਲਦੀਪ ਸਿੰਘ-65 ਕਿਲੋਗ੍ਰਾਮ (ਪੁਰਸ਼), ਗੁਰਸੇਵਕ ਸਿੰਘ–80 ਕਿਲੋਗ੍ਰਾਮ (ਪੁਰਸ਼) ਸ਼ਾਮਲ ਹਨ। ਪੰਜਾਬ ਦੀ ਬਹੁਤ ਹੀ ਵਧੀਆ ਖਿਡਾਰਨ ਜਸਪ੍ਰੀਤ ਕੌਰ ਨੇ ਓਵਰਆਲ ਟੂਰਨਾਮੈਂਟ ਸਟਰੋਂਗੇਸਤ ਵੋਮੈਨ ਟਰਾਫੀ ਵੀ ਜਿੱਤੀ। ਪੰਜਾਬ ਦੀ ਸਾਰੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਜੇਤੂ ਪੈਰਾ ਪਾਵਰ ਲਿਫਟਿੰਗ ਖਿਡਾਰੀਆਂ ਵਿੱਚੋਂ ਹੀ ਖਿਡਾਰੀ ਅੱਗੇ ਅੰਤਰਰਾਸ਼ਟਰੀ ਪੈਰਾ ਪਾਵਰ ਲਿਫਟਿੰਗ ਲਈ ਚੁਣੇ ਜਾਣਗੇ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਗਰੂਪ ਸਿੰਘ ਸੂਬਾ ਬਰਾੜ, ਗੁਰਪ੍ਰੀਤ ਸਿੰਘ, ਜਸਇੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਅਮਨਦੀਪ ਸਿੰਘ ਅਤੇ ਸਹਿਯੋਗੀ ਸੱਜਣ ਸੰਜੀਵ ਕੁਮਾਰ, ਕੋਚ ਰਾਜਿੰਦਰ ਸਿੰਘ, ਕੇਵਲ ਭਾਊ ਜੈਤੋ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਹਰਜਿੰਦਰ ਸਿੰਘ ਆਦਿ ਨੇ ਸਾਰੇ ਤਗਮਾ ਜੇਤੂ ਖਿਡਾਰੀਆਂ, ਕੋਚਾਂ ਅਤੇ ਪੂਰੀ ਪੰਜਾਬ ਟੀਮ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਨਿਰੰਤਰ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।