ਪ੍ਰਿੰਸੀਪਲ ਦੀਪਕ ਬਾਂਸਲ ਨੂੰ ਸਦਮਾ, ਤਾਏ ਦਾ ਦੇਹਾਂਤ
ਪ੍ਰਿੰਸੀਪਲ ਦੀਪਕ ਬਾਂਸਲ ਨੂੰ ਸਦਮਾ, ਤਾਇਆ ਸਵਰਗਵਾਸ : ਢੋਸੀਵਾਲ
Publish Date: Mon, 02 Feb 2026 03:49 PM (IST)
Updated Date: Mon, 02 Feb 2026 03:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਦੇ ਸਹਿਯੋਗੀ ਤੇ ਸਰਕਾਰੀ ਸੀਨੀ. ਸੈਕ. ਸਕੂਲ ਉਦੇਕਰਨ ਦੇ ਪ੍ਰਿੰਸੀਪਲ ਦੀਪਕ ਬਾਂਸਲ ਦੇ ਤਾਇਆ ਪਵਨ ਕੁਮਾਰ ਬਾਂਸਲ (74) (ਬਾਂਸਲ ਬੁੱਕ ਡਿਪੂ ਵਾਲੇ) 24 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਪਤਨੀ ਸੰਤੋਸ਼ ਬਾਂਸਲ, ਪੁੱਤਰ ਚੇਤਨ ਬਾਂਸਲ ਨੂੰਹ ਪ੍ਰਿਯੰਕਾ ਬਾਂਸਲ ਸਮੇਤ, ਪੁੱਤਰੀਆਂ ਸ਼ਿਲਪਾ ਗੁਪਤਾ, ਪੂਜਾ ਅਗਰਵਾਲ, ਸੁਰੇਖਾ ਅਗਰਵਾਲ ਅਤੇ ਮਹਿਕ ਸਿੰਗਲਾ ਸਮੇਤ ਜਵਾਈ ਅਸ਼ਵਨੀ ਅਗਰਵਾਲ (ਚੇਅਰਮੈਨ ਅਗਰਵਾਲ ਵੈਲਫੇਅਰ ਬੋਰਡ, ਪੰਜਾਬ) ਮਨੀਕਾਂਤ ਅਗਰਵਾਲ ਅਤੇ ਰੇਸ਼ਮ ਸਿੰਗਲਾ ਸਮੇਤ ਅਸ਼ੋਕ ਕੁਮਾਰ ਬਾਂਸਲ ਅਤੇ ਐਡਵੋਕੇਟ ਵਿਜੇ ਕੁਮਾਰ ਬਾਂਸਲ (ਦੋਵੇਂ ਭਰਾ) ਪ੍ਰਿੰਸੀਪਲ ਦੀਪਕ ਬਾਂਸਲ, ਵਿਕਾਸ ਬਾਂਸਲ, ਸਨੀ ਬਾਂਸਲ, ਐਡਵੋਕੇਟ ਅਭਿਸ਼ੇਕ ਬਾਂਸਲ (ਚਾਰੇ ਭਤੀਜੇ) ਸਮੇਤ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਨ ਸਿੰਘ ਰੱਖਰਾ, ਮੀਤ ਪ੍ਰਧਾਨ ਚੌਧਰੀ ਬਲਬੀਰ ਸਿੰਘ ਅਤੇ ਮਿਸ਼ਨ ਫੋਟੋਗਰਾਫਰ ਨਰਿੰਦਰ ਕਾਕਾ ਆਦਿ ਨੇ ਅੱਜ ਸਥਾਨਕ ਤਿਲਕ ਨਗਰ ਦੀ ਮੇਨ ਗਲੀ ਸਥਿਤ ਸਵਰਗਵਾਸੀ ਬਾਂਸਲ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵ. ਪਵਨ ਬਾਂਸਲ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਵੇਗਾ।