ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਕੌਮੀ ਪੱਧਰੀ ਮੁਕਾਬਲੇ ’ਚ ਤੀਜੇ ਸਥਾਨ ’ਤੇ
ਨਿਸ਼ਾਨ ਅਕੈਡਮੀ ਦੇ ਗਤਕਾ ਟੀਮ ਦੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚੋਂ ਤੀਜੇ ਸਥਾਨ ’ਤੇ
Publish Date: Sat, 31 Jan 2026 05:25 PM (IST)
Updated Date: Sat, 31 Jan 2026 05:28 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਟੀਮ ਦੀ ਅਗਵਾਈ ਕਰਦਿਆਂ ਨਿਸ਼ਾਨ ਅਕੈਡਮੀ ਦੀ ਗੱਤਕਾ ਟੀਮ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਮੱਲਾ ਮਾਰੀਆਂ। ਰਾਸ਼ਟਰੀ ਪੱਧਰ ਦੀਆਂ ਇਹ ਖੇਡਾਂ ਛੱਤੀਸਗੜ੍ਹ ਦੇ ਰਾਏਪੁਰ ਸ਼ਹਿਰ ਵਿੱਚ 19 ਅਤੇ 20 ਜਨਵਰੀ 2026 ਨੂੰ ਕਰਵਾਈਆਂ ਗਈਆਂ। ਜਿਸ ’ਚ ਨਿਸ਼ਾਨ ਅਕੈਡਮੀ ਦੇ ਵਿਦਿਆਰਥੀ ਅਭੀਜੀਤ ਸਿੰਘ ਅਤੇ ਐਰਨਦੀਪ ਸਿੰਘ ਨੇ ਪੰਜਾਬ ਸੂਬੇ ਦੀ ਟੀਮ ’ਚ ਭਾਗ ਲੈਂਦਿਆਂ ਗਤਕੇ ਦੇ ਜੌਹਰ ਵਿਖਾਏ ਅਤੇ ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਅਕੈਡਮੀ ਦੀ ਝੋਲੀ ਪਵਾਇਆ। ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਕਾਰ ਸਿੰਘ, ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਵੀਰਪਾਲ ਕੌਰ ਵੱਲੋਂ ਅਕੈਡਮੀ ਦੇ ਗਤਕਾ ਕੋਚ ਗੁਰਲਾਲ ਸਿੰਘ ਅਤੇ ਟੀਮ ਦੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਅਕੈਡਮੀ ਪਹੁੰਚਣ ’ਤੇ ਸਨਮਾਨਿਤ ਕੀਤਾ ਗਿਆ।