ਸੀਨੀਆਰਤਾ ਸਬੰਧੀ ਅਗਲੀ ਸੁਣਵਾਈ ਹੁਣ 4 ਫਰਵਰੀ ਨੂੰ : ਢੋਸੀਵਾਲ
ਸੀਨੀਆਰਤਾ ਸਬੰਧੀ ਅਗਲੀ ਸੁਣਵਾਈ ਹੁਣ 04 ਫਰਵਰੀ ਨੂੰ : ਢੋਸੀਵਾਲ
Publish Date: Fri, 05 Dec 2025 03:44 PM (IST)
Updated Date: Fri, 05 Dec 2025 03:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੁੱਧ ਵਿਹਾਰ ਵਾਸੀ ਤੇ ਯੂਕੋਨ ਫਰੀਦਕੋਟ ਵਿਖੇ ਤਾਇਨਾਤ ਪ੍ਰੋ. ਵੰਦਨਾ ਢੋਸੀਵਾਲ ਸਮੇਤ ਕਈ ਹੋਰ ਕਰਮਚਾਰੀਆਂ ਦੀਆਂ ਕੁਝ ਸਾਲ ਪਹਿਲਾਂ ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰ ਵਜੋਂ ਤਰੱਕੀਆਂ ਕੀਤੀਆਂ ਗਈਆਂ ਸਨ। ਬੀਐੱਫਯੂਐੱਚਐੱਸ ਫਰੀਦਕੋਟ ਵੱਲੋਂ ਯੋਗ ਅਤੇ ਸੇਵਾ ਸ਼ਰਤਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਸਿਲੈਕਸ਼ਨ ਮੈਰਿਟ, ਸੀਨੀਆਰਤਾ ਤੇ ਰਾਖਵੇਂਕਰਨ ਦੇ ਨਿਯਮਾਂ ਅਨੁਸਾਰ ਵਿਭਾਗੀ ਤਰੱਕੀ ਕਮੇਟੀ (ਡੀਪੀਸੀ) ਦੁਆਰਾ ਪ੍ਰਮੋਟ ਕੀਤਾ ਗਿਆ ਸੀ। ਯੂਨੀਵਰਸਿਟੀ ਕਾਲਿਜ ਆਫ ਨਰਸਿੰਗ (ਯੂਕੋਨ) ਫਰੀਦਕੋਟ ਦੀ ਐਸੋਸੀਏਟ ਪ੍ਰੋਫੈਸਰ ਮਨਦੀਪ ਕੌਰ ਵੱਲੋਂ ਇਨ੍ਹਾਂ ਪ੍ਰਮੋਸ਼ਨਾਂ ਲਈ ਯੂਨੀਵਰਸਿਟੀ ਵੱਲੋਂ ਜਾਰੀ ਸੀਨੀਆਰਤਾ ਸੂਚੀ ਅਤੇ ਸਿਲੈਕਸ਼ਨ ਮੈਰਿਟ ਆਦਿ ਨੂੰ ਚੈਲੰਜ ਕਰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਸਿਵਲ ਰਿਟ ਪਟੀਸ਼ਨ ਨੰਬਰ 3366 ਆਫ 2020 ਦਾਇਰ ਕੀਤੀ ਗਈ ਸੀ। ਇਸ ਰਿਟ ਪਟੀਸ਼ਨ ’ਚ ਪ੍ਰੋ. ਵੰਦਨਾ ਦੀ ਪ੍ਰਮੋਸ਼ਨ ਸਬੰਧੀ ਯੂਨੀਵਰਸਿਟੀ ਵੱਲੋਂ ਜਾਰੀ ਪ੍ਰਮੋਸ਼ਨ ਅਤੇ ਸੀਨੀਆਰਤਾ ਲਿਸਟ ਨੂੰ ਚੈਲੰਜ ਕੀਤਾ ਗਿਆ ਹੈ। ਐਲਬੀਸੀਟੀ (ਲਾਰਡ ਬੁੱਧਾ ਚੈਰੀਟੇਬਟ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸਸੀ/ਸੀਬੀ/ਐਸਟੀ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਐਸੋਸੀਏਟ ਪ੍ਰੋ. ਮਨਦੀਪ ਕੌਰ ਵੱਲੋਂ ਦਾਇਰ ਕੀਤੀ ਗਈ। ਉਕਤ ਸਿਵਲ ਰਿਟ. ਪਟੀਸ਼ਨ ਦੀ ਅਗਲੀ ਸੁਣਵਾਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਉਂਦੀ 04 ਫਰਵਰੀ 2026 ਨੂੰ ਕੀਤੀ ਜਾਵੇਗੀ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਪਰੋਕਤ ਮਾਮਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਪੈਂਡਿੰਗ ਹੋਣ ਦੇ ਬਾਵਜੂਦ ਵੀ ਐਸੋਸੀਏਟ ਪ੍ਰੋ. ਮਨਦੀਪ ਕੌਰ ਨੇ ਪਿਛਲੇ ਸਾਲ ਉਨ੍ਹਾਂ (ਢੋਸੀਵਾਲ) ’ਤੇ ਆਪਣੀ ਨੂੰਹ ਪ੍ਰੋ. ਵੰਦਨਾ ਦੀ ਪ੍ਰਮੋਸ਼ਨ ਸਬੰਧੀ ਯੂਨੀਵਰਸਿਟੀ ਉਪਰ ਬੇਲੋੜਾ ਦਬਾਅ ਅਤੇ ਦਖਲ ਅੰਦਾਜ਼ੀ ਦੇ ਝੂਠੇ ਅਤੇ ਬੇ-ਬੁਨਿਆਦ ਲਿਖਤੀ ਦੋਸ਼ ਲਗਾਏ ਹਨ। ਢੋਸੀਵਾਲ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਜਲਦੀ ਹੀ ਕਾਨੂੰਨੀ ਕਾਰਵਾਈ ਕਰਨਗੇ।