ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ’ਚ ਸਮਾਗਮ ਹੋਇਆ
ਐੱਨ.ਸੀ.ਸੀ.ਕੈਡਿਟਸ ਨੂੰ ਫ਼ੌਜ ’ਚ ਭਰਤੀ ਹੋਣ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਕੀਤਾ ਉਤਸ਼ਾਹਿਤ
Publish Date: Thu, 27 Nov 2025 02:19 PM (IST)
Updated Date: Thu, 27 Nov 2025 02:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਦੇ ਐੱਨ.ਸੀ.ਸੀ. ਕੈਡਿਟਸ ਨੂੰ ਹੋਰ ਬੇਹਤਰ ਬਣਾਉਣ ਵਾਸਤੇ ਅੱਜ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਗਾਮ ਸਕੂਲ ਅੰਦਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਇੰਡੀਆ ਆਰਮੀ ਦੇ ਕਰਨਲ ਅਮਨਪ੍ਰੀਤ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਪਾਰਥ ਭੱਟ ਨੇ ਕੀਤੀ। ਇਸ ਮੌਕੇ ਦੇ ਪਿ੍ਰੰਸੀਪਲ/ਡਾਇਰੈਕਟਰ ਡਾ.ਐੱਸ.ਐੱਸ.ਬਰਾੜ ਨੇ ਸਕੂਲ ਪਹੁੰਚਣ ਦੇ ਕਰਨਲ ਅਮਨਪ੍ਰੀਤ ਸਿੰਘ ਗਿੱਲ ਅਤੇ ਸਮਾਜ ਸੇਵੀ ਪਾਰਥ ਭੱਟ ਨੂੰ ਜੀ ਆਇਆਂ ਨੂੰ ਆਖਦਿਆਂ, ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਸ਼ੇਸ਼ਤਾਵਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਅੰਦਰ ਐੱਨ.ਸੀ.ਸੀ.ਪਿਛਲੇ ਲੰਬੇ ਸਮੇਂ ਤੋਂ ਸਫ਼ਲਤਾ ਨਾਲ ਚਲਾਈ ਜਾ ਰਹੀ ਹੈ। ਸੰਸਥਾ ਦੇ ਕੈਡਿਟਸ ਹਮੇਸ਼ਾ ਹਰ ਖੇਤਰ ’ਚ ਨਿਰੰਤਰ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਇਸ ਮੌਕੇ ਕਰਨਲ ਅਮਨਪ੍ਰੀਤ ਸਿੰਘ ਗਿੱਲ ਨੇ ਕੈਡਿਟਸ ਨੂੰ ਹਮੇਸ਼ਾ ਅਨੁਸ਼ਾਸਨ ’ਚ ਰਹਿਣ, ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਆਰਮੀ ’ਚ ਭਰਤੀ ਹੋਣ ਲਈ ਬੜੇ ਸੋਹਣੇ ਢੰਗ ਜਾਣਕਾਰੀ ਦਿੰਦਿਆਂ ਕੈਡਿਟਸ ਨੂੰ ਫ਼ੌਜ ’ਚ ਭਰਤੀ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਪਾਰਥ ਭੱਟ ਨੇ ਇੱਕ ਵਿਸ਼ੇਸ਼ ਲੈਕਚਰ ਰਾਹੀਂ ਕੈਡਿਟਸ ਨੂੰ ਵਾਤਾਵਰਨ ਪ੍ਰਤੀ ਬਣਦੇ ਫ਼ਰਜਾਂ ਦੀ ਜਾਣਕਾਰੀ ਦਿੰਦਿਆਂ ਅਤੇ ਸਮਾਜ ਦੀ ਬੇਹਤਰੀ ਵਾਸਤੇ ਨੌਜਵਾਨਾਂ ਦੀ ਭੂਮਿਕਾ ਦੱਸ ਕੇ ਫ਼ਰਜ਼ਾਂ ਦੀ ਅਦਾਇਗੀ ਤਨਦੇਹੀ ਨਾਲ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਕੈਡਿਟਸ ਦੇ ਨਾਲ-ਨਾਲ ਸਕੂਲ ਦਾ ਐੱਨ.ਸੀ.ਸੀ. ਸਟਾਫ਼ ਵੀ ਹਾਜ਼ਰ ਸੀ।