ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਕੀਤਾ ਸਵਾਗਤ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਕੀਤਾ ਸਵਾਗਤ
Publish Date: Mon, 08 Dec 2025 05:57 PM (IST)
Updated Date: Mon, 08 Dec 2025 06:00 PM (IST)
ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਸਨ। ਦੋਦਾ ਪੁੱਜਣ ਤੇ ਪੰਚਾਇਤ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਦੇ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਗੁਰਸੇਵਕ ਸਿੰਘ ਖਾਲਸਾ ਦੋਦਾ ਨੇ ਦੱਸਿਆ ਕਿ ਗੁਰਦੁਆਰਾ ਗੁਪਤਸਰ ਸਾਹਿਬ ਪਿੰਡ ਛੱਤਿਆਣਾ ਤੋਂ ਸੰਤ ਬਾਬਾ ਸਾਧੂ ਸਿੰਘ ਜੀ ਛਾਹੜ ਸੰਪ੍ਰਦਾਇ ਰਾੜਾ ਸਾਹਿਬ ਵੱਲੋਂ ਜਥੇਦਾਰ ਭਾਈ ਸੁਖਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ ਸੀ। ਪਿੰਡ ਦੋਦਾ ਪੁੱਜਣ ਤੇ ਦੋਦਾ ਵਾਸੀਆਂ ਤੇ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਾਨਕ ਪਾਤਿਸ਼ਾਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਸੰਦੀਪ ਸਿੰਘ ਸਭਰਾ ਤੇ ਸਮੂਹ ਮੋਹਤਬਰਾਂ ਵੱਲੋਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਅਵਤਾਰ ਸਿੰਘ ਸੈਕਟਰੀ, ਜਰਨੈਲ ਸਿੰਘ ਮੈਂਬਰ, ਜਗਮੋਹਨ ਸਿੰਘ ਮੈਂਬਰ, ਵਿਜੇਪਾਲ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਰੇਸਮ ਸਿੰਘ ਮੈਂਬਰ, ਜੈਬ ਸਿੰਘ ਕਾਉਣੀ, ਬਲਵਿੰਦਰ ਸਿੰਘ ਸਾਬਕਾ ਐਮਡੀ, ਤੇਜਾ ਸਿੰਘ ਬਰਾੜ, ਬਾਹਲਾ ਸਿੰਘ ਧਾਲੀਵਾਲ, ਸੁਖਮਨੀ ਸੇਵਾ ਕਮੇਟੀ ਦੇ ਕੇਵਲ ਸਿੰਘ ਖਾਲਸਾ, ਬਲਜੀਤ ਸਿੰਘ ਮੈਬਰ, ਬਲਵਿੰਦਰ ਸਿੰਘ ਜਥੇਦਾਰ ਦੇ ਸੇਵਕ, ਲਾਲੀ ਸੇਵਾਦਾਰ, ਦੋਨੋ ਕਮੇਟੀਆਂ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਮੋਹਤਬਰ, ਪੰਚਾਇਤ ਤੇ ਸੰਗਤਾਂ ਹਾਜ਼ਰ ਸਨ।