ਦੱਸ ਦੇਈਏ ਕਿ ਲਾਸ਼ ਅਯੁੱਧਿਆ ਦੇ ਨੇੜੇ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਸੀਵਰੇਜ ਬੋਰਡ ਦੇ ਜੇਈ ਅਤੇ ਸੁਪਰਵਾਈਜ਼ਰ ਜਹਦੁਲ ਹੱਕ ਨੂੰ ਮਾਰਕੀਟ ਕਮੇਟੀ ਦੇ ਪਿੱਛੇ ਸੀਵਰੇਜ ਦੀ ਰੁਕਾਵਟ ਨੂੰ ਸਾਫ਼ ਕਰਨ ਲਈ ਲੈ ਗਏ ਸਨ। ਦਸ ਫੁੱਟ ਡੂੰਘੇ ਮੈਨਹੋਲ ਵਿੱਚ ਉਤਰਨ ਤੋਂ ਬਾਅਦ, ਉਹ ਜ਼ਹਿਰੀਲੀ ਗੈਸ ਸਾਹ ਲੈਣ ਤੋਂ ਬਾਅਦ ਡਿੱਗ ਗਿਆ।

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਮਾਰਕੀਟ ਕਮੇਟੀ ਦੇ ਪਿੱਛੇ ਸੀਵਰੇਜ ਦੇ ਮੈਨਹੋਲ ’ਚ ਗੈਸ ਚੜ੍ਹਨ ਕਾਰਨ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਕਥਿਤ ਤੌਰ 'ਤੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਜਹਾਦੁਲ ਹੱਕ ਦੀ ਲਾਸ਼ ਨੂੰ ਪੋਸਟਮਾਰਟਮ ਜਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਐਂਬੂਲੈਂਸ ਰਾਹੀਂ ਰਾਤ ਦੇ ਹਨ੍ਹੇਰੇ ’ਚ ਪੱਛਮੀ ਬੰਗਾਲ ਦੇ ਮਾਲਦਾ ਵਿੱਚ ਉਸਦੇ ਘਰ ਭੇਜ ਦਿੱਤਾ ਗਿਆ। ਬੁੱਧਵਾਰ ਸ਼ਾਮ ਨੂੰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ), ਪ੍ਰਮੁੱਖ ਸਕੱਤਰ, ਮੁਕਤਸਰ ਡੀਸੀ ਅਤੇ ਐਸਐਸਪੀ ਨੂੰ ਇੱਕ ਪੱਤਰ ਜਾਰੀ ਕਰਕੇ ਐਫਆਈਆਰ ਦਰਜ ਕਰਨ ਅਤੇ ਜ਼ਰੂਰੀ ਕਾਰਵਾਈ ਲਈ ਲਿਖਿਆ ਗਿਆ। ਇਸਤੋਂ ਬਾਅਦ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਮੁਕਤਸਰ ਵਾਪਸ ਲਿਆਂਦਾ। ਉਨ੍ਹਾਂ ਨੂੰ ਉੱਥੇ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ। ਸ਼ੁੱਕਰਵਾਰ ਨੂੰ ਪਰਿਵਾਰ ਦੇ ਮੁਕਤਸਰ ਪਹੁੰਚਣ ਤੋਂ ਬਾਅਦ ਬਿਆਨਾਂ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ।
ਦੱਸ ਦੇਈਏ ਕਿ ਲਾਸ਼ ਅਯੁੱਧਿਆ ਦੇ ਨੇੜੇ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਸੀਵਰੇਜ ਬੋਰਡ ਦੇ ਜੇਈ ਅਤੇ ਸੁਪਰਵਾਈਜ਼ਰ ਜਹਦੁਲ ਹੱਕ ਨੂੰ ਮਾਰਕੀਟ ਕਮੇਟੀ ਦੇ ਪਿੱਛੇ ਸੀਵਰੇਜ ਦੀ ਰੁਕਾਵਟ ਨੂੰ ਸਾਫ਼ ਕਰਨ ਲਈ ਲੈ ਗਏ ਸਨ। ਦਸ ਫੁੱਟ ਡੂੰਘੇ ਮੈਨਹੋਲ ਵਿੱਚ ਉਤਰਨ ਤੋਂ ਬਾਅਦ, ਉਹ ਜ਼ਹਿਰੀਲੀ ਗੈਸ ਸਾਹ ਲੈਣ ਤੋਂ ਬਾਅਦ ਡਿੱਗ ਗਿਆ। ਜਦੋਂ ਉਹ ਮੈਨਹੋਲ ’ਚ ਦਾਖਲ ਹੋਇਆ ਤਾਂ ਉਸਨੇ ਸੁਰੱਖਿਆ ਉਪਕਰਣ ਨਹੀਂ ਪਾਏ ਹੋਏ ਸਨ। ਬੁੱਧਵਾਰ ਦੁਪਹਿਰ 1 ਵਜੇ ਮਜ਼ਦੂਰ ਜਹਦੁਲ ਹੱਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮਜ਼ਦੂਰ ਦੇ ਸਾਥੀਆਂ ਨੇ ਵਿਭਾਗ ਅਤੇ ਠੇਕੇਦਾਰ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਇਸ ਦੌਰਾਨ ਸ਼ਹਿਰ ਦੇ ਸਮਾਜਿਕ ਸੰਗਠਨ ਭੀਮ ਕ੍ਰਾਂਤੀ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਇਸ ਮਾਮਲੇ ਬਾਰੇ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਢੁੱਕਵੀਂ ਕਾਰਵਾਈ ਦੀ ਅਪੀਲ ਕੀਤੀ। ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਨੇ ਇਸ ਮਾਮਲੇ ’ਚ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਐੱਫਆਈਆਰ ਦਰਜ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਅਸ਼ੋਕ ਮਹਿੰਦਰਾ ਨੇ ਕਿਹਾ ਕਿ ਮਜ਼ਦੂਰ ਦੀ ਮੌਤ ਵਿਭਾਗ ਅਤੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਹੋਈ ਹੈ। ਇਸ ਲਈ ਸਬੰਧਤ ਅਧਿਕਾਰੀਆਂ ਅਤੇ ਹੋਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਦਾ ਨੋਟਿਸ ਮਿਲਣ ਤੋਂ ਬਾਅਦ ਮੈਨੂੰ ਐੱਸਐੱਸਪੀ ਨੇ ਬੁਲਾਇਆ ਸੀ। ਬਾਅਦ ਵਿੱਚ ਉਹ ਡੀਐਸਪੀ ਨਾਲ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
-ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਦਰਜ ਕੀਤੀ ਜਾਵੇਗੀ ਐਫਆਈਆਰ : ਡੀਐਸਪੀ
ਡੀਐਸਪੀ ਬਚਨ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਮਜ਼ਦੂਰ ਦੀ ਲਾਸ਼ ਵਾਪਸ ਲਿਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਮਾਮਲੇ ’ਚ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਪੋਸਟਮਾਰਟਮ ਵੀ ਕੀਤਾ ਜਾਵੇਗਾ। ਮਾਮਲੇ ਵਿੱਚ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ, ਪਰ ਨਹੀਂ ਹੋਈ ਕੋਈ ਕਾਰਵਾਈ-
ਸਾਲ 2019 ’ਚ ਬਠਿੰਡਾ ਰੋਡ 'ਤੇ ਸੀਵਰੇਜ ਦੀ ਗੈਸ ਚੜ੍ਹਨ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਮਈ 2025’ਚ ਮੁਕਤਸਰ ਦੇ ਨਾਕਾ ਨੰਬਰ 6 'ਤੇ ਸਥਿਤ ਉੱਚਾ ਵਿਹੜਾ ਮੁਹੱਲੇ ਦੇ ਇੱਕ ਘਰ ਵਿੱਚ ਸੀਵਰੇਜ ਮੈਨਹੋਲ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਸਾਥੀ ਸਮੇਤ ਦੋ ਹੋਰਾਂ ਦੀ ਹਾਲਤ ਵਿਗੜਨ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਕਤ ਦੋਵਾਂ ਮਾਮਲਿਆਂ ’ਚ ਠੋਸ ਕਾਰਵਾਈ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਸੀ।