ਵਿਧਾਇਕ ਕਾਕਾ ਬਰਾੜ ਨੇ ਗਲੀਆਂ ਦੇ ਸੀਵਰੇਜ ਦਾ ਕੰਮ ਕਰਵਾਇਆ ਸ਼ੁਰੂ
ਵਿਧਾਇਕ ਕਾਕਾ ਬਰਾੜ ਨੇ ਰੇਣੂ ਪੈਲੇਸ ਦੀ ਬੈਕ ਸਾਈਡ ਗਲੀਆਂ ਦੇ ਸੀਵਰੇਜ਼ ਸਿਸਟਮ ਦਾ ਕਰਵਾਇਆ ਕੰਮ ਸ਼ੁਰੂ
Publish Date: Sat, 06 Dec 2025 05:23 PM (IST)
Updated Date: Sat, 06 Dec 2025 05:27 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਸਿਸਟਮ ਦੀ ਨਾਜ਼ੁਕ ਹਾਲਤ ਕਾਰਨ ਸੰਤਾਪ ਹੰਢਾ ਰਹੇ ਪਵਿੱਤਰ ਸ਼ਹਿਰ ਵਿੱਚ ਨਵਾਂ ਸੀਵਰੇਜ਼ ਸਿਸਟਮ ਪਾਉਣ ਦੀ ਸ਼ੁਰੂਆਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਬੂੜਾ ਗੁੱਜਰ ਰੋਡ ਸਥਿਤ ਗਾਰਡਨ ਕਲੋਨੀ (ਰੈਣੂ ਪੈਲੇਸ ਦੇ ਪਿਛਲੇ ਪਾਸੇ) ਦੀਆਂ ਗਲੀਆਂ ਵਿੱਚ ਰਿਬਨ ਕੱਟਕੇ ਕੀਤਾ ਗਿਆ। ਇਸ ਦੌਰਾਨ ਮੁਹੱਲੇ ਦੇ ਲੋਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਵਿਧਾਇਕ ਕਾਕਾ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਹ ਹਮੇਸ਼ਾ ਤੱਤਪਰ ਹਨ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਦੀ ਖਸਤਾ ਹਾਲਤ ਕਾਰਨ ਮੁਹੱਲਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸੀਵਰੇਜ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ।ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਜਦੋਂ 2022 ਦੀਆਂ ਚੋਣਾਂ ਦੌਰਾਨ ਉਹ ਉਨ੍ਹਾਂ ਦੇ ਮੁਹੱਲੇ ਵਿੱਚ ਆਏ ਸਨ ਤਾਂ ਸਾਰਿਆਂ ਦੀ ਇਹੀ ਮੰਗ ਸੀ ਕਿ ਸੀਵਰੇਜ਼ ਸਿਸਟਮ ਪਾਇਆ ਜਾਵੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਮੁਹੱਲੇ ਵਿੱਚ ਸੀਵਰੇਜ਼ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦੀ ਮੰਗ ਨੂੰ ਬੂਰ ਪਾਉਂਦਿਆਂ ਸੂਬੇ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਵਿੱਤਰ ਸ਼ਹਿਰ ਨੂੰ 138 ਕਰੋੜ ਦਾ ਪੈਕੇਜ਼ ਦਿੰਦਿਆਂ ਇਹ ਰਾਹਤ ਪਹੁੰਚਾਈ।ਜਿਸ ਦੇ ਪਹਿਲੇ ਕੰਮ ਦੀ ਸ਼ੁਰੂਆਤ ਇਸ ਮੁਹੱਲੇ ਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕੰਮ ਅੱਗੇ ਵੀ ਜਾਰੀ ਰਹਿਣਗੇ ਅਤੇ ਬਹੁਤ ਜਲਦ ਨਵੇਂ ਮੁਹੱਲਿਆਂ ਵਿੱਚ ਸੀਵਰੇਜ਼ ਸਿਸਟਮ ਜੋੜ ਦਿੱਤਾ ਜਾਵੇਗਾ।ਇਸ ਖੁਸ਼ੀ ਵਿੱਚ ਮੁਹੱਲੇ ਦੇ ਲੋਕਾਂ ਨੇ ਲੱਡੂ ਵੰਡੇ ਅਤੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਬੜੇ ਲੀਡਰਾਂ ਨੂੰ ਇਸ ਕੰਮ ਲਈ ਵੋਟਾ ਪਾਈਆਂ ਪ੍ਰੰਤੂ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਅੱਜ ਆਖਿਰ ਮਾਨ ਸਰਕਾਰ ਦੇ ਐਮਐਲਏ ਕਾਕਾ ਬਰਾੜ ਨੇ ਉਨ੍ਹਾਂ ਦੀ ਵੱਡੀ ਮੰਗ ਨੂੰ ਪੂਰਾ ਕੀਤਾ।ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਬਲਾਕ ਪ੍ਰਧਾਨ ਸੁਮਨ ਕੁਮਾਰ, ਗੁਰਮੀਤ ਸਿੰਘ, ਰਾਜਨ ਬੱਤਰਾ, ਗੁਰਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸੋਢੀ, ਵੀਰੂ, ਕਾਲਾ ਬੇਦੀ, ਮੋਹਨ ਲਾਲ, ਅੰਕੁਸ਼ ਸੇਤੀਆ, ਸੁਖਵਿੰਦਰ ਪਾਠੀ, ਹਰਿੰਦਰ ਸਿੰਘ ਬੱਬੂ, ਵਾਈਸ ਕੋਆਰਡੀਨੇਟਰ ਜੈ ਚੰਦ ਭੰਡਾਰੀ, ਗੁਰਮੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਐਸਡੀਓ ਜਗਮੋਹਨ ਸਿੰਘ ਸੰਧੂ, ਜੇਈ ਜਤਿਨ ਕੁਮਾਰ ਆਦਿ ਹਾਜ਼ਰ ਸਨ।