ਵਿਧਾਇਕ ਡਿੰਪੀ ਢਿੱਲੋਂ ਨੇ ਐਡਵੋਕੇਟ ਸੰਧੂ ਦਾ ਕਰਵਾਇਆ ਮੂੰਹ ਮਿੱਠਾ
ਵਿਧਾਇਕ ਡਿੰਪੀ ਢਿੱਲੋਂ ਨੇ ਐਡਵੋਕੇਟ ਕੁਲਜਿੰਦਰ ਸੰਧੂ ਮੁਕਤਸਰ ਦੇ ਬੋਰਡ ਆਫ ਡਾਇਰੈਕਟਰ ਬਣਨ ’ਤੇ ਕਰਵਾਇਆ ਮੂੰਹ ਮਿੱਠਾ
Publish Date: Fri, 30 Jan 2026 06:09 PM (IST)
Updated Date: Fri, 30 Jan 2026 06:10 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਤੇ ਦਿਨੀਂ ਗਿੱਦੜਬਾਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੁਲਜਿੰਦਰ ਸੰਧੂ ਨੂੰ ਦੀ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਲਿਮਿਟਿਡ, ਮੁਕਤਸਰ ਦਾ ਬੋਰਡ ਆਫ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਅੱਜ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਵਿਧਾਇਕ ਡਿੰਪੀ ਢਿੱਲੋਂ ਨੇ ਐਡਵੋਕੇਟ ਕੁਲਜਿੰਦਰ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਬੈਂਕ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਨਵ ਨਿਰੁਕਤ ਬੋਰਡ ਆਫ ਡਾਇਰੈਕਟਰ ਐਡਵੋਕੇਟ ਕੁਲਜਿੰਦਰ ਸੰਧੂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋਂ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਬੈਂਕ ਨਾਲ ਸਬੰਧਿਤ ਕਿਸੇ ਵੀ ਗਾਹਕ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸਤੋਂ ਇਲਾਵਾ ਉਨ੍ਹਾਂ ਬੈਂਕ ਨਾਲ ਸਬੰਧਿਤ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੈਂਕ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੰਦੀਪ ਸਿੰਘ ਸੰਨੀ ਢਿੱਲੋਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਆਰਪੀ ਸਿੰਘ, ਐਡਵੋਕੇਟ ਜਸਵਿੰਦਰ ਬਰਾੜ, ਐਡਵੋਕੇਟ ਸੁਰੇਸ਼ ਗਰਗ, ਐਡਵੋਕੇਟ ਗੁਲਵੰਤ ਸਿੰਘ ਸਿੱਧੂ, ਐਡਵੋਕੇਟ ਸਿਕੰਦਰ ਸਿੰਘ ਮਾਨ, ਐਡਵੋਕੇਟ ਹਰਸਿਮਰਨ ਸਿੰਘ ਸਿੱਧੂ, ਐਡਵੋਕੇਟ ਮਨਜੀਤ ਸਿੰਘ ਥੇੜ੍ਹੀ, ਐਡਵੋਕੇਟ ਕੁਲਦੀਪ ਜਿੰਦਲ, ਐਡਵੋਕੇਟ ਜਗਮੀਤ ਬਰਾੜ, ਐਡਵੋਕੇਟ ਗੁਰਬਿੰਦਰ ਸਿੰਘ ਢਿੱਲੋਂ, ਐਡਵੋਕੇਟ ਜਗਮੀਤ ਸਿੰਘ ਮਾਨ ਕੋਟਭਾਈ, ਜਸਵੀਰ ਸਿੰਘ ਸ਼ੇਖ, ਨਵੀਂ ਬਰਾੜ, ਜਗਸੀਰ ਸੋਥਾ ਅਤੇ ਪੀਏ ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।