Crime News : ਪੁਲਿਸ ਨੂੰ ਦਿੱਤੇ ਬਿਆਨ 'ਚ ਪਿੰਡ ਦੀ ਇਕ ਔਰਤ ਨੇ ਦੱਸਿਆ ਕਿ ਉਹ ਘਰਾਂ ਦਾ ਕੰਮ ਕਰਦੀ ਹੈ। ਉਸਦੇ ਸੱਤ ਬੱਚੇ ਹਨ, ਜਿਨ੍ਹਾਂ ਵਿੱਚੋਂ ਚਾਰ ਵਿਆਹੇ ਹਨ। ਸਭ ਤੋਂ ਛੋਟੀ ਕੁੜੀ ਪਿੰਡ ਦੇ ਸਕੂਲ 'ਚ ਦਸਵੀਂ ਕਲਾਸ ਵਿਚ ਪੜ੍ਹਦੀ ਹੈ। ਪਿੰਡ ਦੇ ਜਿਮੀਂਦਾਰ ਸ਼ਮਸ਼ੇਰ ਸਿੰਘ ਕੋਲ ਸੀਰੀ ਲਾਉਣ ਵਾਲਾ ਨੌਜਵਾਨ ਸਾਗਰ ਉਸਦੀ ਕੁੜੀ ਦਾ ਪਿੱਛਾ ਕਰਦਾ ਰਹਿੰਦਾ ਸੀ ਜਿਸਦੀ ਸ਼ਿਕਾਇਤ ਉਸਨੇ ਜਿਮੀਂਦਾਰ ਨੂੰ ਕਰਨ 'ਤੇ ਉਸਨੇ ਸਾਗਰ ਨੂੰ ਸਮਝਾਉਣ ਦੀ ਗੱਲ ਕਹੀ ਸੀ।

Crime News : ਸੰਵਾਦ ਸਹਿਯੋਗੀ, ਮੋਗਾ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਨਾਬਾਲਗ ਵਿਦਿਆਰਥਣ ਨੂੰ ਘਰੋਂ ਭਜਾ ਕੇ ਜਬਰ ਜਨਾਹ ਕਰਨ ਵਾਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਲਗੜੀ ਨਿਵਾਸੀ ਯੁਵਕ ਸਾਗਰ ਨੂੰ 20 ਸਾਲ ਕੈਦ ਤੇ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਉਸਦੇ ਸਹਿਯੋਗੀ ਜਬਰਜੰਗ ਨੂੰ ਪੰਜ ਸਾਲ ਦੀ ਕੈਦ ਤੇ ਤੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ।
ਇਸਤਗਾਸਾ ਧਿਰ ਅਨੁਸਾਰ, ਪੁਲਿਸ ਨੂੰ ਦਿੱਤੇ ਬਿਆਨ 'ਚ ਪਿੰਡ ਦੀ ਇਕ ਔਰਤ ਨੇ ਦੱਸਿਆ ਕਿ ਉਹ ਘਰਾਂ ਦਾ ਕੰਮ ਕਰਦੀ ਹੈ। ਉਸਦੇ ਸੱਤ ਬੱਚੇ ਹਨ, ਜਿਨ੍ਹਾਂ ਵਿੱਚੋਂ ਚਾਰ ਵਿਆਹੇ ਹਨ। ਸਭ ਤੋਂ ਛੋਟੀ ਕੁੜੀ ਪਿੰਡ ਦੇ ਸਕੂਲ 'ਚ ਦਸਵੀਂ ਕਲਾਸ ਵਿਚ ਪੜ੍ਹਦੀ ਹੈ। ਪਿੰਡ ਦੇ ਜਿਮੀਂਦਾਰ ਸ਼ਮਸ਼ੇਰ ਸਿੰਘ ਕੋਲ ਸੀਰੀ ਲਾਉਣ ਵਾਲਾ ਨੌਜਵਾਨ ਸਾਗਰ ਉਸਦੀ ਕੁੜੀ ਦਾ ਪਿੱਛਾ ਕਰਦਾ ਰਹਿੰਦਾ ਸੀ ਜਿਸਦੀ ਸ਼ਿਕਾਇਤ ਉਸਨੇ ਜਿਮੀਂਦਾਰ ਨੂੰ ਕਰਨ 'ਤੇ ਉਸਨੇ ਸਾਗਰ ਨੂੰ ਸਮਝਾਉਣ ਦੀ ਗੱਲ ਕਹੀ ਸੀ।
12 ਅਕਤੂਬਰ 2023 ਨੂੰ ਉਸਨੇ ਖੇਤ 'ਚ ਕੰਮ ਕਰਦਿਆਂ ਆਪਣੀ ਕੁੜੀ ਨੂੰ ਘਰ ਦੇ ਦਰਵਾਜ਼ੇ 'ਤੇ ਖੜ੍ਹਾ ਦੇਖਿਆ। ਪਰ ਜਦੋਂ ਉਹ ਘਰ ਆਈ ਤਾਂ ਕੁੜੀ ਘਰ 'ਚ ਨਹੀਂ ਸੀ ਜਿਸਦੀ ਉਸਨੇ ਤੇ ਪਰਿਵਾਰ ਦੇ ਲੋਕਾਂ ਨੇ ਕਾਫੀ ਤਲਾਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੀ।
ਉਸਨੂੰ ਯਕੀਨ ਹੈ ਕਿ ਉਸਦੀ 15 ਸਾਲ ਦੀ ਨਾਬਾਲਿਗ ਕੁੜੀ ਨੂੰ ਸਾਗਰ ਬਹਿਲਾ ਫੁਸਲਾ ਕੇ ਉਸ ਨੂੰ ਭਜਾ ਕੇ ਲੈ ਗਿਆ ਹੈ। ਉਸਨੇ ਆਪਣੇ ਭਤੀਜੇ ਸਨੀ ਨੂੰ ਨਾਲ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ 'ਤੇ ਪੁਲਿਸ ਨੇ ਔਰਤ ਦੇ ਬਿਆਨ 'ਤੇ ਸਾਗਰ ਖ਼ਿਲਾਫ਼ ਧਾਰਾ 363 ਅਤੇ 366 ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ 'ਚ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਮਾਮਲੇ 'ਚ ਪੁਲਿਸ ਨੇ ਜਬਰਜੰਗ ਨਾਂ ਦੇ ਵਿਅਕਤੀ ਨੂੰ ਵੀ ਨਾਮਜ਼ਦ ਕਰ ਲਿਆ ਸੀ। ਮੰਗਲਵਾਰ ਨੂੰ ਅਦਾਲਤ ਨੇ ਸਾਗਰ ਤੇ ਜਬਰਜੰਗ ਨੂੰ ਦੋਸ਼ੀ ਕਰਾਰ ਦੇਣ 'ਤੇ ਸਜ਼ਾ ਸੁਣਾਈ ਜਿਸ ਤਹਿਤ ਸਾਗਰ ਨੂੰ ਵੱਖ-ਵੱਖ ਧਾਰਾਵਾਂ ਸਮੇਤ ਪੋਕਸੋ ਐਕਟ ਤਹਿਤ 20 ਸਾਲ ਦੀ ਕੈਦ ਤੇ 80 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਭਰਨ 'ਤੇ ਇਕ ਸਾਲ ਦੀ ਹੋਰ ਕੈਦ ਭੋਗਣੀ ਪਵੇਗੀ ਜਦਕਿ ਜਬਰਜੰਗ ਨੂੰ ਪੰਜ ਸਾਲ ਦੀ ਕੈਦ ਤੇ 30,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।