ਨਿਹਾਲ ਸਿੰਘ ਵਾਲਾ ਤੋਂ ਮੁੜ ਮਨਜੀਤ ਬਿਲਾਸਪੁਰ 'ਆਪ' ਦੇ ਉਮੀਦਵਾਰ
ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲ
Publish Date: Fri, 12 Nov 2021 05:04 PM (IST)
Updated Date: Fri, 12 Nov 2021 05:04 PM (IST)

ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਗਾ ਦੇ ਰਿਜ਼ਰਵ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਪ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮੁੜ ਤੋਂ ਪਾਰਟੀ ਉਮਦੀਵਾਰ ਘੋਸਿਤ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2017 ਵਿਚ ਪੱਤਰਕਾਰ ਰਹੇ ਮਨਜੀਤ ਸਿੰਘ ਬਿਲਾਸਪੁਰ ਨੇ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ 27 ਹਜਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਹਾਰ ਦਿੰਦਿਆਂ ਰਿਜ਼ਰਵ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਸੀ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਕਨਵੀਰਨਰ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲਾ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਪਾਰਟੀ ਲਈ ਹੋਰ ਮਿਹਨਤ ਕਰਨ ਦਾ ਵਿਸ਼ਵਾਸ ਦਵਾਇਆ ਹੈ। ਇਸ ਮੌਕੇ ਬਿਲਾਸਪੁਰ ਨੂੰ ਮੁੜ ਤੋਂ ਪਾਰਟੀ ਉਮੀਦਵਾਰ ਬਣਾਉਣ ਤੇ ਪਾਰਟੀ ਵਰਕਰਾਂ ਅਤੇ ਵੋਰਟਾਂ ਨੇ ਵੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਏਕੋਟ ਤੋਂ ਆਪ ਦੇ ਵਿਧਾਇਕ ਜਗਾਤਰ ਸਿੰਘ ਜੱਗਾ ਹੀਸੋਵਾਲ ਦਾ ਕਾਂਗਰਸ ਵਿਚ ਸ਼ਾਮਲ ਹੋਣ ਤੇ ਨਾਲ ਹੀ ਸ਼ੋਸ਼ਲ ਮੀਡੀਆ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਵੀ ਕਾਂਗਰਸ ਵਿਚ ਜਾਣ ਦੀ ਚਰਚਾ ਚੱਲ ਰਹੀ ਸੀ। ਪਰ ਵਿਧਾਇਕ ਬਿਲਾਸਪੁਰ ਨੇ ਦੇਰ ਰਾਤ ਆਪਣੇ ਫੇਸਬੁੱਕ ਪੇਜ ਤੇ ਇਸ ਖ਼ਬਰ ਦਾ ਖੰਡਨ ਕਰਦਿਆਂ ਫੇਕ ਕਰਾਰ ਦਿੱਤਾ ਸੀ ਤੇ ਆਪਣੇ ਸਮੱਰਥਕਾਂ ਨੂੰ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਸੀ।