ਮਨਜਿੰਦਰ ਸਿੰਘ ਬਿੱਟੂ ਨੇ ਭਰੇ ਨਾਮਜ਼ਦਗੀ ਕਾਗਜ਼
ਮਨਜਿੰਦਰ ਸਿੰਘ ਬਿੱਟੂ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਉਦੇਕਰਨ ਤੋਂ ਨਾਮਜਦਗੀ ਕਾਗਜ ਕੀਤੇ ਦਾਖਲ
Publish Date: Thu, 04 Dec 2025 06:43 PM (IST)
Updated Date: Fri, 05 Dec 2025 04:12 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਾਇਸ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਉਦੇਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਪਾਸ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਚੜ੍ਹੇਵਾਨ, ਗੁਰਦੀਪ ਸਿੰਘ ਮੜਮੱਲੂ, ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ, ਜਗਵੰਤ ਸਿੰਘ ਲੰਬੀਢਾਬ, ਹਰਪਾਲ ਸਿੰਘ ਕੋਟਲੀ ਸੰਘਰ, ਬਲਦੇਵ ਸਿੰਘ ਸਾਬਕਾ ਮੈਨੇਜਰ, ਪੂਰਨ ਸਿੰਘ ਲੰਡੇਰੋਡੇ, ਬਲਵਿੰਦਰ ਸਿੰਘ ਸਾਬਕਾ ਡਾਇਰੈਕਟਰ, ਰਮੀਜ ਰਿੰਪਾ ਖਾਨ, ਕਾਰਜ ਸਿੰਘ, ਜਗਸੀਰ ਸਿੰਘ, ਯੂਥ ਆਗੂ ਗੁੱਲੂ ਵਰਮਾ, ਜਸਪਾਲ ਸਿੰਘ ਪੀਏ ਮਨਜਿੰਦਰ ਸਿੰਘ ਬਿੱਟੂ, ਜਗਸੀਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਕਵਰਿੰਗ ਉਮੀਦਵਾਰ ਵਜੋਂ ਹਰਸਿਮਰਨ ਸਿੰਘ (ਹਮੂੰ) ਨੇ ਨਾਮਜਦਗੀ ਕਾਗਜ਼ ਦਾਖਲ ਕੀਤੇ।