ਮਲੋਟ ਬਲੱਡ ਗਰੁੱਪ ਨੂੰ ਫਿਰ ਮਿਲਿਆ 52ਵਾਂ ਨੈਸ਼ਨਲ ਐਵਾਰਡ
ਮਲੋਟ ਬਲੱਡ ਗਰੁੱਪ ਨੂੰ ਫਿਰ ਮਿਲਿਆ 52ਵਾਂ ਨੈਸ਼ਨਲ ਐਵਾਰਡ
Publish Date: Mon, 19 Jan 2026 03:49 PM (IST)
Updated Date: Mon, 19 Jan 2026 03:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਲਗਤਾਰ ਨਿ ਸ਼ੁਲਕ ਬਲੱਡ ਸੇਵਾ ’ਚ ਮੋਹਰੀ ਮਲੋਟ ਬਲੱਡ ਗਰੁੱਪ ਨੂੰ ਹੈਦਰਾਬਾਦ ਵਿਖੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸਤੋਂ ਪਹਿਲਾ ਵੀ ਸੰਸਥਾ ਨੂੰ ਇੰਟਰਨੈਸ਼ਨਲ ਅਤੇ ਵਰਲਡ ਰਿਕਾਰਡ ਵਰਗੇ ਬਹੁਤ ਵੱਡੇ ਐਵਾਰਡ ਮਿੱਲ ਚੁੱਕੇ ਹਨ। ਹੈਦਰਾਬਾਦ ਦੇ ਇਸ ਫੰਕਸ਼ਨ ’ਚ ਨੇਪਾਲ, ਭੂਟਾਨ, ਦੁਬਈ, ਸ੍ਰੀ ਲੰਕਾ, ਸਿੰਗਾਪੁਰ, ਅਤੇ ਹੋਰ ਦੇਸ਼ਾਂ ਵਿਚੋਂ ਵੀ ਲੋਕ ਸ਼ਾਮਿਲ ਹੋਏ। ਜਾਣਕਾਰੀ ਦਿੰਦੇ ਹੋਏ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਨੇ ਦੱਸਿਆ ਕਿ ਮਲੋਟ ਬਲੱਡ ਗਰੁੱਪ ਨੂੰ ਇਹ 52ਵਾਂ ਨੈਸ਼ਨਲ ਐਵਾਰਡ ਹੈਦਰਾਬਾਦ ਵਿਖੇ ਕਾਰਗਿਲ 1999 ਦੇ ਮਹਾਨ ਯੋਧਾ ਨਾਇਕ ਦੀਪ ਚੰਦ ਵੱਲੋਂ ਦਿੱਤਾ ਗਿਆ। ਇਹ ਸਨਮਾਨ ਮਲੋਟ ਬਲੱਡ ਗਰੁੱਪ ਦੇ ਲੀਗਲ ਅਡਵਾਈਜ਼ਰ ਰੋਹਿਤ ਬੱਠਲਾ ਵੱਲੋਂ ਪ੍ਰਾਪਤ ਕਿੱਤਾ ਗਿਆ। ਰੋਹਿਤ ਬੱਠਲਾ ਵੱਲੋਂ ਸਾਰੀ ਕਮੇਟੀ ਅਤੇ ਪ੍ਰਧਾਨ ਮੰਤਰੀ ਦੇ ਸਕਿਊਰਟੀ ਇੰਚਾਰਜ ਫੌਜੀ ਹਸਲਾਪੁਰ, ਹਰੀਸ਼ ਭਾਈ ਕਾਂਗੜਾ, ਪ੍ਰੇਮ ਭਾਈ ਹੈਦਰਾਬਾਦ ਅਤੇ ਚਿੰਟੂ ਬੱਠਲਾ ਦਾ ਧੰਨਵਾਦ ਕਿੱਤਾ। ਐਵਾਰਡ ਦੀ ਜਾਣਕਾਰੀ ਮਿਲਦੇ ਹੀ ਸ਼ਹਿਰ ਦੇ ਸਮਾਜਸੇਵੀ ਅਤੇ ਮਲੋਟ ਬਲੱਡ ਗਰੁੱਪ ਦੇ ਮੈਂਬਰਾਂ ਵੱਲੋਂ ਸੰਸਥਾ ਨੂੰ ਵਧਾਈਆਂ ਦਿੱਤੀਆਂ ਗਈਆਂ।