ਮੋਗਾ ਪੁਲਿਸ ਦੀ ਵੱਡੀ ਕਾਰਵਾਈ: ਬੰਦ ਸਕੂਲ 'ਚ ਚੱਲ ਰਿਹਾ ਸੀ ਨਾਜਾਇਜ਼ ਨਸ਼ਾ ਛੁਡਾਊ ਕੇਂਦਰ, 8 ਨੌਜਵਾਨ ਕਰਵਾਏ ਰਿਹਾਅ
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਖ਼ਬਰ ਦੀ ਸੂਚਨਾ ’ਤੇ ਪਿੰਡ ਬਾਜੇਕੇ ਵਿਖੇ ਨਸ਼ਾ ਛੁਡਾਉ ਕੇਂਦਰ ਵਿਚ ਛਾਪਾਮਾਰੀ ਉੱਥੋਂ 8 ਨੌਜਵਾਨਾਂ ਨੂੰ ਰਿਆਹ ਕਰਵਾ ਕੇ ਉਨ੍ਹਾਂ ਨੂੰ ਪਿੰਡ ਜਨੇਰ ਵਿਖੇ ਨਸ਼ਾ ਛੁਡਾਉ ਕੇਂਦਰ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਨਸ਼ਾ ਛੁਡਾਉ ਕੇਂਦਰ ਦੇ ਮਾਲਿਕ ਕੁਲਜੀਤ ਸਿੰਘ ਅਤੇ ਰਿਸ਼ੀ ਟੰਡਨ ਵਾਸੀ ਧਰਮਕੋਟ ਦੇ ਖ਼ਿਲਾਫ਼ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਹੈ।
Publish Date: Tue, 28 Apr 2026 08:53 AM (IST)
Updated Date: Tue, 28 Apr 2026 08:55 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ ,ਮੋਗਾ : ਕਸਬਾ ਧਰਮਕੋਟ ਦੇ ਪਿੰਡ ਬਾਜੇਕੇ ਵਿਖੇ ਇਕ ਬੰਦ ਪਏ ਸਕੂਲ ਵਿਚ ਬਿਨ੍ਹਾਂ ਲਾਈਸੈਂਸ ਤੋਂ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਪੁਲਿਸ ਨੇ ਛਾਪਾਮਾਰੀ ਕਰ ਕੇ ਉੱਥੋਂ 8 ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਧਰਮਕੋਟ ਪੁਲਿਸ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਧਰਮਕੋਟ ਤੋਂ ਢੋਲੇਵਾਲਾ ਰੋਡ ’ਤੇ ਪਿੰਡ ਬਾਜੇਕੇ ਵਿਖੇ ਕੁਲਦੀਪ ਸਿੰਘ ਵਾਸੀ ਸ਼ਾਂਤੀ ਨਗਰ ਸਿਵਲ ਲਾਈਨ ਮੋਗਾ ਅਤੇ ਰਿਸ਼ੀ ਟੰਡਨ ਵਾਸੀ ਧਰਮਕੋਟ ਵੱਲੋਂ ਬੰਦ ਪਏ ਸਕੂਲ ਵਿਚ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦਾ ਝਾਂਸਾ ਦੇਕੇ ਕੁੱਝ ਨੌਜਵਾਨਾ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕੋਲ ਕੋਈ ਵੀ ਲਾਈਸੈਂਸ ਨਹੀਂ ਹੈ।