ਬੈਡਮਿੰਟਨ ਮੁਕਾਬਲੇ ’ਚ ਲਿਟਲ ਫਲਾਵਰ ਸਕੂਲ ਦੇ ਖਿਡਾਰੀਆਂ ਨੇ ਹਾਸਲ ਕੀਤਾ ਦੂਜਾ ਸਥਾਨ
ਰਾਜ ਪੱਧਰੀ ਬੈਡਮਿੰਟਨ ਖੇਡ ਮੁਕਾਬਲੇ ’ਚ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਹਾਸਲ ਕੀਤਾ ਦੂਜਾ ਸਥਾਨ
Publish Date: Sat, 13 Dec 2025 05:57 PM (IST)
Updated Date: Sat, 13 Dec 2025 06:00 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੂਬਾ ਪੱਧਰੀ 45ਵੀਂ ਪੰਜਾਬ ਰਾਜ ਅੰਡਰ 11 ਵਰਗ ਲੜਕੇ ਬੈਡਮਿੰਟਨ ਖੇਡ ਮੁਕਾਬਲਿਆਂ ’ਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਪਟਿਆਲਾ ਵਿਖੇ ਕਰਵਾਈਆਂ ਗਈਆਂ। ਜਿਨ੍ਹਾਂ ’ਚ ਬੈਡਮਿੰਟਨ ਦੇ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚੋਂ 22 ਟੀਮਾਂ ਨੇ ਹਿੱਸਾ ਲਿਆ। ਸੂਬਾ ਪੱਧਰੀ ਇਨਾਂ ਖੇਡ ਮੁਕਾਬਲਿਆਂ ’ਚ ਲਿਟਰ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੇ ਖਿਡਾਰੀ ਅਰਿਹੰਤ ਗੋਇਲ, ਧਨਸਹਿਜ ਸਿੰਘ ਸਰਾਂ, ਰਿਹਾਨ ਗਰਗ ਨੇ ਆਪਣੀ ਖੇਡ ਬੈਡਮਿੰਟਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਤੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਸ਼ੇਰਿਨ ਥਾਮਸ, ਫਾਦਰ ਸ਼ਿਬੂ, ਫਾਦਰ ਬ੍ਰਿਜੇਸ਼ ਬੀ. ਬੈਨੀ, ਡੈਨੀ (ਡੀਪੀ) ਤੇ ਜਤਿੰਦਰ ਸਿੰਘ ਸੰਧੂ (ਬੈਡਮਿੰਟਨ ਕੋਚ) ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਸਮੇਂ ਖਿਡਾਰੀਆਂ ਲਈ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਛੂਹਣ ਦੀ ਪ੍ਰੇਰਨਾ ਦਿੱਤੀ ਤੇ ਸਕੂਲ ਦੁਆਰਾ ਸਾਰੇ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਆਦਿ ਹਾਜ਼ਰ ਸਨ।