ਸ਼੍ਰੋਮਣੀ ਅਕਾਲੀ ਦਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਦੇ ਗ੍ਰਹਿ ਵਿਖੇ ਪਹੁੰਚੇ । ਸੁਖਬੀਰ ਸਿੰਘ ਬਾਦਲ ਦਾ ਇੱਥੇ ਪਹੁੰਚਣ ’ਤੇ ਖਣਮੁੱਖ ਭਾਰਤੀ ਦੀ ਅਗਵਾਈ ’ਚ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰੀਬ ਇਕ ਘੰਟਾ ਪਰਿਵਾਰ ਅਤੇ ਵਰਕਾਰਾਂ ਨਾਲ ਗੁਜਾਰਿਆ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ। ਇਸ ਮੌਕੇ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਅਨੇਕਾਂ ਵਾਅਦੇ ਕੀਤੇ ਗਏ ਸਨ ਜਿਨਾਂ ’ਤੇ ਪੂਰਾ ਉੱਤਰਨ ਦੀ ਬਜਾਏ ਇਹ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਦੇ ਹੋਏ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਆਮ ਆਦਮੀ ਦੀ ਸੂਬਾ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੇਲਗਾਮ ਹੋ ਗਈ ਹੈ ਅਤੇ ਦਿਨ ਦਿਹਾੜੇ ਹੋ ਰਹੇ ਕਤਲਾਂ ਨੇ ਸਰਕਾਰ ਦੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੇਕਰ ਪਿਛਲੇ ਚਾਰ ਸਾਲ ਦੇ ਸਾਸ਼ਨ ਦਾ ਲੇਖਾਜੋਖਾ ਕੀਤਾ ਜਾਵੇ ਤਾਂ ਸਪੱਸ਼ਟ ਨਜ਼ਰ ਆ ਰਿਹਾ ਇਸ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਖਰਚ ਕਰਨ ਦੀ ਬਜਾਇ ਆਪਣੀ ਮਸ਼ਹੂਰੀ ਕਰਨ ਲਈ ਹੀ ਇਸ਼ਤਿਹਾਰਾਂ ਤੇ ਮਸ਼ਹੂਰੀ ਬੋਰਡਾਂ ’ਤੇ ਸਾਢੇ ਚਾਰ ਹਜ਼ਾਰ ਕਰੋੜ ਕਰ ਦਿੱਤਾ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਸ਼ਤਿਹਾਰਬਾਜ਼ੀ ਦਾ ਖਰਚਾ ਸਿਰਫ 30 ਕਰੋੜ ਰੁਪਏ ਸਲਾਨਾ ਹੁੰਦਾ ਸੀ। ਇਸ ਮੌਕੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਸ਼੍ਰੋਮਣੀ ਕਮੇਟੀ ਕਮੇਟੀ ਮੈਂਬਰ ਸੁਖਪ੍ਰੀਤ ਸਿੰਘ ਰੋਡੇ, ਜ਼ਿਲਾ ਪ੍ਰਧਾਨ ਨਿਹਾਲ ਸਿੰਘ ਵਾਲਾ ਭੁੱਲਰ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸੰਜੀਤ ਸਿੰਘ ਮੋਗਾ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ , ਰਜਿੰਦਰ ਸਿੰਘ ਡੱਲਾ, ਐਡਵੋਕੇਟ ਹਰਿੰਦਰ ਸਿੰਘ ਬਰਾੜ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਰਾਜਵੰਤ ਸਿੰਘ ਮਾਹਲਾ,ਚਰਨਜੀਤ ਸਿੰਘ ਝੰਡੇਆਣਾ, ਪ੍ਰਿੰਸੀਪਲ ਚਰਨਜੀਤ ਸਿੰਘ ਡਾਲਾ, ਪ੍ਰਿੰਸੀਪਲ ਨੱਥਾ ਸਿੰਘ ਤਖਾਣਵੱਧ, ਸਰਕਲ ਪ੍ਰਧਾਨ ਅਜੀਤਪਾਲ ਸਿੰਘ ਰਣੀਆਂ, ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾ, ਮੁਖਤਿਆਰ ਸਿੰਘ ਭਾਗੀਕੇ, ਪ੍ਰਧਾਨ ਵਿਜੇ ਕੁਮਾਰ, ਇੰਦਰਜੀਤ ਸਿੰਘ ਭਾਗੀਕੇ, ਸਰਪੰਚ ਅਮਨਿੰਦਰ ਸਿੰਘ ਸੈਦੋਕੇ, ਮਨਜਿੰਦਰ ਸਿੰਘ ਸੈਦੋਕੇ, ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇਵਾਲਾ, ਸਰਪੰਚ ਹਰਜਿੰਦਰ ਸਿੰਘ ਖੋਟੇ, ਸਰਪੰਚ ਬਲਦੇਵ ਸਿੰਘ ਖੋਟੇ, ਰਾਮ ਸਿੰਘ ਪੱਤੋ, ਸੁਖਦਰਸ਼ਨ ਸਿੰਘ ਪੱਤੋ, ਵਿੱਕੀ ਧਾਲੀਵਾਲ ਰਣੀਆਂ, ਪ੍ਰਧਾਨ ਰੇਸ਼ਮ ਸਿੰਘ ਖਾਈ,ਅਤਿੰਦਰਪਾਲ ਸਿੰਘ ਦੀਨਾ, ਅਜਮੇਰ ਸਿੰਘ ਦੀਨਾ, ਪ੍ਰਧਾਨ ਗੁਰਮੇਲ ਸਿੰਘ ਦੀਨਾ, ਸੁਖਮੰਦਰ ਸਿੰਘ ਮੱਦੋਕੇ, ਸਰਪੰਚ ਕੁਲਦੀਪ ਸਿੰਘ ਮਧੇਕੇ, ਰੂਪ ਸਿੰਘ ਮਧੇਕੇ, ਜੀਤਾ ਕਬੱਡੀ ਖਿਡਾਰੀ ਸੈਦੋਕੇ,ਰਾਜੁ ਸ਼ਾਂਤ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਮਾਣੂੰਕੇ, ਇਕੱਤਰ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਐਡਵੋਕੇਟ ਹਰਿੰਦਰ ਸਿੰਘ ਬਰਾੜ,ਜਗਤਾਰ ਸਿੰਘ ਮੱਲੀ, ਹਰਪਾਲ ਸਿੰਘ ਭੁੱਲਰ, ਜਸਵਿੰਦਰ ਸਿੰਘ ਖੋਟੇ, ਸਰਪੰਚ ਭਗਵੰਤ ਸਿੰਘ ਗਾਜੀਆਣਾ, ਸਰਪੰਚ ਪੂਰਨ ਸਿੰਘ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।