ਕੁਲਵਿੰਦਰ ਸਿੰਘ ਅਕਾਲਗੜ੍ਹ ਚੁਣੇ ਗਏ ਬਲਾਕ ਮੁਕਤਸਰ-1 ਦੇ ਪ੍ਰਧਾਨ
ਕੁਲਵਿੰਦਰ ਸਿੰਘ ਅਕਾਲਗੜ੍ਹ ਚੁਣੇ ਗਏ ਬਲਾਕ ਮੁਕਤਸਰ-1 ਦੇ ਪ੍ਰਧਾਨ
Publish Date: Tue, 13 Jan 2026 04:04 PM (IST)
Updated Date: Tue, 13 Jan 2026 04:06 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਮੁਕਤਸਰ-1 ਬਲਾਕ ਦੀ ਪ੍ਰਤੀਨਿੱਧ ਕੌਂਸਲ ਦਾ ਇਜਲਾਸ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀ ਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਅਕਾਲਗੜ੍ਹ ਜੋ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਵਿੱਚ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੇ ਹਨ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੇਂ ਚੁਣੇ ਬਲਾਕ ਪ੍ਰਧਾਨ ਵੱਲੋਂ ਜੱਥੇਬੰਦੀ ਵਿੱਚ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਕੀਤਾ। ਬਤੌਰ ਆਬਜ਼ਰਵਰ ਰਿਟਾਇਰਡ ਅਧਿਆਪਕ ਤੇਜਿੰਦਰ ਸਿੰਘ ਤੇਜੀ ਹਾਜ਼ਰ ਹੋਏ।ਇਸ ਸਮੇਂ ਚਰਨਜੀਤ ਅਟਵਾਲ, ਸੁਖਜੀਤ ਸਿੰਘ ਥਾਂਦੇਵਾਲਾ, ਚਮਨ ਪ੍ਰਜਾਪਤੀ ਰਵੀ ਸ਼ਰਮਾ, ਰਵਿੰਦਰ ਗੁਲਾਬੇ ਵਾਲਾ, ਹਰਿੰਦਰ ਗੁਲਾਬੇ ਵਾਲਾ, ਅਵਤਾਰ ਸਿੰਘ, ਪਰਮਜੀਤ ਸਿੰਘ, ਅਮਰ ਸਿੰਘ ਜਵਾਹਰੇ ਵਾਲਾ, ਸ਼ਾਮਇੰਦਰ ਸਿੰਘ ਸਤਵਿੰਦਰ ਪਾਲ ਟਿੰਕਾ, ਰਵਿਦਰ ਰਵੀ, ਨਵਦੀਪ ਕੁਮਾਰ ਅਹੂਜਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।