‘ਜਾਗਰਣ ਜੈੱਮਸ ਆਫ ਮਾਲਵਾ ਐਵਾਰਡ’ ਸਮਾਗਮ ਭਲਕੇ, ਸੰਧਵਾਂ ਵੱਲੋਂ ਉੱਘੀਆਂ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਇਸ ਸਮਾਗਮ ’ਚ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਆਪਣੀ ਸਮਰੱਥਾ, ਯੋਗਤਾ ਅਤੇ ਸਮਰਪਣ ਰਾਹੀਂ ਸੂਬੇ ਅਤੇ ਸਮਾਜ ਦੀ ਸੇਵਾ ਵਿੱਚ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
Publish Date: Fri, 02 Jan 2026 09:40 AM (IST)
Updated Date: Fri, 02 Jan 2026 10:29 AM (IST)
ਜਾਗਰਣ ਸੰਵਾਦਦਾਤਾ, ਮੋਗਾ : ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦੈਨਿਕ ਜਾਗਰਣ’ ਅਤੇ ‘ਪੰਜਾਬੀ ਜਾਗਰਣ’ ਸ਼ਨਿਚਰਵਾਰ ਨੂੰ ਜਾਗਰਣ ਜੈੱਮਸ ਮਾਲਵਾ ਐਵਾਰਡ-2026 ਸਮਾਗਮ ਕਰਵਾਏਗਾ। ਇਸ ਸਮਾਗਮ ’ਚ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਆਪਣੀ ਸਮਰੱਥਾ, ਯੋਗਤਾ ਅਤੇ ਸਮਰਪਣ ਰਾਹੀਂ ਸੂਬੇ ਅਤੇ ਸਮਾਜ ਦੀ ਸੇਵਾ ਵਿੱਚ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ, ਜੋ ਚੁਣੀਆਂ ਗਈਆਂ ਸ਼ਖਸੀਅਤਾਂ ਨੂੰ ਸਨਮਾਨ ਕਰਨਗੇ। ਮੋਗਾ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ।
ਜਗਰਣ ਸਮੂਹ ਵੱਲੋਂ ਕਰਵਾਏ ਜਾ ਰਹੇ ਸਮਾਗਮ ਨੂੰ ਸਮਾਜ ਵਿੱਚ ਸਕਾਰਾਤਮਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਪਹਿਲਕਦਮੀ ਮੰਨਿਆ ਜਾ ਰਿਹਾ ਹੈ।
ਜਾਗਰਣ ਵੱਲੋਂ ਮਾਲਵਾ ਦੇ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਸਿੱਖਿਆ, ਸਿਹਤ, ਸਮਾਜ ਸੇਵਾ, ਇਮੀਗ੍ਰੇਸ਼ਨ, ਰੁਜ਼ਗਾਰ, ਉੱਦਮਤਾ ਅਤੇ ਹੋਰਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਸਾਰੇ ਵਿਅਕਤੀ ਉਹ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਆਪਣੇ ਸ਼ਾਨਦਾਰ ਕੰਮ ਰਾਹੀਂ ਪ੍ਰੇਰਨਾ ਸਰੋਤ ਬਣਨ ਦਾ ਕੰਮ ਕੀਤਾ ਹੈ।
ਇਹ ਵੱਕਾਰੀ ਸਮਾਗਮ 3 ਦਸੰਬਰ ਨੂੰ ਸਵੇਰੇ 10:30 ਵਜੇ ਲੁਧਿਆਣਾ ਬਾਈਪਾਸ ’ਤੇ ਸਥਿਤ ਚੋਖਾ ਅੰਪਾਇਰ ਵਿਖੇ ਕੀਤਾ ਜਾਵੇਗਾ। ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਪਤਵੰਤੇ, ਸਮਾਜ ਸੇਵਕ, ਸਿੱਖਿਆ ਸ਼ਾਸਤਰੀ, ਡਾਕਟਰ, ਉਦਯੋਗਪਤੀ ਅਤੇ ਪ੍ਰਮੁੱਖ ਨਾਗਰਿਕ ਮੌਜੂਦ ਰਹਿਣਗੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਾਗਰਣ ਗਰੁੱਪ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਸ਼ਾਨਦਾਰ ਕੰਮ ਕਰਨ ਵਾਲਿਆਂ ਦਾ ਮਨੋਬਲ ਵਧਾਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਾਗਰਣ ਜੇਮਸ ਮਾਲਵਾ ਐਵਾਰਡ ਵਰਗੇ ਪਲੇਟਫਾਰਮ ਸਮਾਜ ਵਿੱਚ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਪਛਾਣਨ ਲਈ ਸ਼ਕਤੀਸ਼ਾਲੀ ਮਾਧਿਅਮ ਹਨ। ਜਾਗਰਣ ਗਰੁੱਪ ਦੀ ਇਹ ਪਹਿਲਕਦਮੀ ਉੱਤਮਤਾ, ਸੇਵਾ ਅਤੇ ਨਵੀਨਤਾ ਦਾ ਸਨਮਾਨ ਕਰ ਕੇ ਸਿਹਤਮੰਦ ਅਤੇ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।