ਸੰਤ ਨਿਰੰਜਨ ਦਾਸ ਦਾ ਪਦਮ ਸ੍ਰੀ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ
ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਪਦਮ ਸ੍ਰੀ ਅਵਾਰਡ ਮਿਲਣਾ ਬੇਹੱਦ ਸਨਮਾਨ ਯੋਗ
Publish Date: Tue, 27 Jan 2026 04:07 PM (IST)
Updated Date: Tue, 27 Jan 2026 04:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੇਰਾ ਸੱਚ ਖੰਡ ਬੱਲਾਂ (ਜਲੰਧਰ) ਦੇ ਗੱਦੀ ਨਸ਼ੀਨ ਸਤਿਗੁਰੂ ਧਰਮ ਗੁਰੂ ਸੰਤ ਨਿਰੰਜਨ ਦਾਸ ਨੇ ਆਪਣਾ ਸਾਰਾ ਜੀਵਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਪ੍ਰਚਾਰ ਪਸਾਰ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਦਾ ਪਦਮ ਸ੍ਰੀ ਨਾਲ ਸਨਮਾਨ ਰਵਿਦਾਸੀਆ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਗਣਤੰਤਰ ਦਿਵਸ ਮੌਕੇ ਪਦਮ ਸ੍ਰੀ ਐਵਾਰਡ ਪ੍ਰਾਪਤ ਕਰਨ ਵਾਲੇ ਕੁੱਲ 113 ਮਾਣਮੱਤੀਆਂ ਸਖਸ਼ੀਅਤਾਂ ਵਿੱਚ ਤਿੰਨ ਪੰਜਾਬ ਨਾਲ ਸਬੰਧਤ ਹਨ। ਮਾਲਵਾ ਲੰਗਰ ਕਮੇਟੀ ਦੇ ਜਨਰਲ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਸਤਿਗੁਰੂ ਸੰਤ ਨਿਰੰਜਨ ਦਾਸ ਨੂੰ ਐਵਾਰਡ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਮੁੱਚੇ ਸਮਾਜ ਨੂੰ ਵਧਾਈ ਦਿੱਤੀ ਹੈ। ਇਸਤੋਂ ਇਲਾਵਾ ਮਾਲਵਾ ਲੰਗਰ ਕਮੇਟੀ ਦੇ ਸੀਨੀਅਰ ਆਗੂ ਸੰਤ ਲਾਲ ਖਿੱਚੀ ਅਤੇ ਇੰਜ. ਅਸ਼ੋਕ ਕੁਮਾਰ ਭਾਰਤੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।