ਅੰਤਰਾਸ਼ਟਰੀ ਕਾਨਫਰੰਸ ’ਚ ਮਿਲਿਆ ਸਨਮਾਨ
ਆਈਐੱਸਐੱਫ ਕਾਲਜ ਆਫ਼ ਫਾਰਮੇਸੀ
Publish Date: Wed, 26 Nov 2025 02:02 PM (IST)
Updated Date: Wed, 26 Nov 2025 02:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਹਾਲ ਹੀ ਵਿਚ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿਚ ਜੋ ਕਿ ਫਾਰਮਾਕੋਗਨੋਸੀ ਵਿਭਾਗ ਅਤੇ ਮਾਡਰਨ ਲੈਬ ਰੈਗੂਲੇਟਰੀ ਪ੍ਰਾਈਵੇਟ ਲਿਮਟਿਡ ਇੰਦੌਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ, ਵਿਦਿਆਰਥੀਆਂ ਨੇ ਓਰਲ ਪ੍ਰੈਜ਼ੈਂਟੇਸ਼ਨ ਅਤੇ ਪੋਸਟਰ ਪ੍ਰੈਜ਼ੈਂਟੇਸ਼ਨ ਵਿਚ ਵੱਖ-ਵੱਖ ਸ਼੍ਰੇਣੀਆਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਸੰਗਠਨ ਸਕੱਤਰ ਡਾ. ਵੇਦਪਾਲ ਅਤੇ ਵਿਗਿਆਨਕ ਕੋਆਰਡੀਨੇਟਰ ਡਾ. ਕਾਲੀਚਰਨ ਸ਼ਰਮਾ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ 14 ਰਾਜਾਂ ਅਤੇ ਤਿੰਨ ਦੇਸ਼ਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ ਓਰਲ ਕੈਟੇਗਰੀ-1 ਵਿਚ ਸਾਂਚੀ ਜੈਨ ਨੇ ਪਹਿਲਾ ਸਥਾਨ, ਕੈਟੇਗਰੀ-2 ਵਿਚ ਦੇਵਨਾਥ ਦਾਸ ਨੇ ਤੀਜਾ ਸਥਾਨ, ਕੈਟੇਗਰੀ-3 ਵਿਚ ਕੋਮਲ ਨੇ ਪਹਿਲਾ ਸਥਾਨ, ਕੈਟੇਗਰੀ-4 ਵਿਚ ਸ੍ਰੀਮਯ ਮਿੱਤਰਾ ਨੇ ਦੂਜਾ ਸਥਾਨ ਅਤੇ ਜੈਸਿਕਾ ਨੇ ਤੀਜਾ ਸਥਾਨ, ਕੈਟੇਗਰੀ-5ਏ ਵਿਚ ਰੋਮਨਪ੍ਰੀਤ ਕੌਰ ਨੇ ਤੀਜਾ ਸਥਾਨ, ਕੈਟੇਗਰੀ-6 ਵਿਚ ਸਨੇਹਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ। ਇਸੇ ਤਰ੍ਹਾਂ ਪੋਸਟਰ ਮੁਕਾਬਲੇ ਵਿਚ ਸ੍ਰੇਣੀ-1 ਵਿਚ ਉੱਤਮ ਆਦੇਸ਼ ਰਾਏ ਨੇ ਦੂਜਾ ਸਥਾਨ, ਸ੍ਰੇਣੀ-2 ਵਿਚ ਮਯੰਕ ਗੋਇਲ ਨੇ ਤੀਜਾ ਸਥਾਨ, ਸ੍ਰੇਣੀ-3 ਵਿਚ ਰਿਸ਼ੀ ਛਾਬੜਾ ਨੇ ਦੂਜਾ ਸਥਾਨ, ਸ੍ਰੇਣੀ-4 ਵਿਚ ਵਿਕਾਸ ਕੁਮਾਰ ਨੇ ਪਹਿਲਾ ਸਥਾਨ, ਸ਼ਮਸ਼ੂਦੀਨ ਚੌਧਰੀ ਨੇ ਦੂਜਾ ਸਥਾਨ, ਅਕਸ਼ਿਤਾ ਗੁਲੇਰੀਆ ਨੇ ਤੀਜਾ ਸਥਾਨ, ਸ੍ਰੇਣੀ-5A ਵਿਚ ਅਤਨੂ ਸ਼ਾਹ ਨੇ ਪਹਿਲਾ ਸਥਾਨ, ਦੇਵ ਕਸ਼ਯਪ ਨੇ ਤੀਜਾ ਸਥਾਨ, ਸ੍ਰੇਣੀ-6 ਵਿਚ ਅਤਰੀ ਸਰਕਾਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਨਿਯਮਿਤ ਤੌਰ ਤੇ ਖੋਜ ਕਾਰਜ ਤੇ ਕੰਮ ਕਰਨ ਲਈ ਕਿਹਾ ਗਿਆ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਡਾ. ਜਸਪ੍ਰੀਤ ਇੰਦਰ ਸਿੰਘ ਅਤੇ ਸਾਰੇ ਫੈਕਲਟੀ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।