ਆਈਐੱਸਐੱਫ ਕਾਲਜ ਦੇ ਵਿਦਿਆਰਥੀਆਂ ਦਾ ਰਾਸ਼ਟਰੀ ਕਾਨਫਰੰਸ ’ਚ ਸਨਮਾਨ
ਆਈਐੱ ਸਐੱਫ ਕਾ ਲਜ ਆਫ਼
Publish Date: Fri, 05 Dec 2025 03:51 PM (IST)
Updated Date: Sat, 06 Dec 2025 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੁਆਰਾ ਆਯੋਜਿਤ ਫਾਰਮਾਸਿਊਟੀਕਲ ਸਾਇੰਸਜ਼ ਐਂਡ ਰਿਸਰਚ ਵਿਚ ਉਭਰਦੀਆਂ ਨਵੀਨਤਾਵਾਂ ਅਤੇ ਤਰੱਕੀਆਂ ਬਾਰੇ ਇਕ ਰੋਜ਼ਾ ਰਾਸ਼ਟਰੀ ਕਾਨਫਰੰਸ ਵਿਚ ਹਿੱਸਾ ਲਿਆ। ਪੋਸਟਰ ਪੇਸ਼ਕਾਰੀ ਵਿਚ ਡਾ. ਕਾਲੀਚਰਨ ਸ਼ਰਮਾ ਦੀ ਨਿਗਰਾਨੀ ਹੇਠ ਐੱਮ ਫਾਰਮ ਫਾਰਮਾਸਿਊਟੀਕਲ ਕੈਮਿਸਟਰੀ ਵਿਚ ਖੋਜ ਕਰ ਰਹੇ ਸੰਸਥਾ ਦੇ ਵਿਦਿਆਰਥੀ ਸ਼ਿਵਮ ਨਾਗ ਨੂੰ ਪਹਿਲਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਡਾ. ਕੰਚਨ ਬਾਲਾਜੀ ਦੀ ਨਿਗਰਾਨੀ ਹੇਠ ਪ੍ਰੋਜੈਕਟ ਵਰਕ ਕਰ ਰਹੀ ਪੰਜਵੇਂ ਸਮੈਸਟਰ ਦੀ ਫਾਰਮ ਡੀ ਦੀ ਵਿਦਿਆਰਥਣ ਆਂਚਲ ਠਾਕੁਰ ਨੂੰ ਮੌਖਿਕ ਪੇਸ਼ਕਾਰੀ ਵਿਚ ਦੂਜਾ ਇਨਾਮ ਦਿੱਤਾ ਗਿਆ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀ ਨਾ ਸਿਰਫ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਆਪਣਾ ਖੋਜ ਕਾਰਜ ਪੇਸ਼ ਕਰਕੇ ਸਨਮਾਨਿਤ ਹੋ ਰਹੇ ਹਨ, ਸਗੋਂ ਸੰਸਥਾ ਨੂੰ ਵੀ ਮਾਣ ਦਿਵਾ ਰਹੇ ਹਨ। ਇਸ ਮੌਕੇ ਤੇ ਦੋਵੇਂ ਵਿਦਿਆਰਥੀ ਸ਼ਿਵਮ ਨਾਗ ਅਤੇ ਆਂਚਲ ਠਾਕੁਰ ਉਨ੍ਹਾਂ ਦੇ ਗਾਈਡ ਡਾ. ਕਾਲੀਚਰਨ ਸ਼ਰਮਾ, ਡਾ. ਕੰਚਨ ਬਾਲਾ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਫਾਰਮਾ ਡੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਅਤੇ ਫਾਰਮਾਸਿਊਟੀਕਲ ਕੈਮਿਸਟਰੀ ਦੇ ਮੁਖੀ ਡਾ. ਸੰਤ ਕੁਮਾਰ ਵਰਮਾ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।