ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਵੀਕਲੀ ਬੋਰਡਿੰਗ ਸੁਵਿਧਾ ਉਪਲੱਬਧ
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵੱਲੋਂ ਵਿਦਿਆਰਥੀਆਂ ਲਈ ਵੀਕਲੀ ਬੋਰਡਿੰਗ ਸੁਵਿਧਾ ਕੀਤੀ ਜਾ ਰਹੀ ਹੈ ਪ੍ਰਦਾਨ : ਚੇਅਰਮੈਨ ਵਾਸੂ ਸ਼ਰਮਾ
Publish Date: Mon, 19 Jan 2026 04:53 PM (IST)
Updated Date: Tue, 20 Jan 2026 04:06 AM (IST)

ਜਗਤਾਰ ਸਿੰਘ ਬਰਾੜ, ਪੰਜਾਬੀ ਜਾਗਰਣ, ਪੰਜਗਰਾਈਂ ਖੁਰਦ : ਕੋਟਕਪੂਰਾ ਦੇ ਪੰਜਗਰਾਈਂ ਖੁਰਦ ਵਿਖੇ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵੱਲੋਂ ਵਿਦਿਆਰਥੀਆਂ ਲਈ ਵੀਕਲੀ ਬੋਰਡਿੰਗ (ਹਫਤਾਵਾਰੀ ਰਹਾਇਸ਼ੀ) ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਅਕੈਡਮਿਕ ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਿੰਸੀਪਲ ਨੀਲਮ ਵਰਮਾ ਨੇ ਦੱਸਿਆ ਕਿ ਇਸ ਵਿਲੱਖਣ ਵਿਵਸਥਾ ਅਧੀਨ ਵਿਦਿਆਰਥੀ ਹਫਤੇ ਦੌਰਾਨ ਸਕੂਲ ਕੈਂਪਸ ਵਿੱਚ ਸੁੱਰਖਿਅਤ, ਅਨੁਸ਼ਾਸਿਤ ਅਤੇ ਸਿਖਲਾਈ ਭਰਪੂਰ ਮਾਹੌਲ ਵਿੱਚ ਰਹਿੰਦੇ ਹਨ ਅਤੇ ਹਫਤੇ ਦੇ ਅੰਤ ਵਿੱਚ ਘਰ ਵਾਪਸ ਜਾਂਦੇ ਹਨ। ਸਕੂਲ ਵਿਚ ਅਨੁਭਵੀ ਅਧਿਆਪਕਾਂ ਦੀ ਦੇਖ ਰੇਖ, ਆਧੁਨਿਕ ਰਹਾਇਸ਼ੀ ਸੁਵਿਧਾਵਾਂ, ਸਿਹਤਮੰਦ ਭੋਜਨ ਅਤੇ ਪੂਰੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਵੀਕਲੀ ਬੋਰਡਿੰਗ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ ਨਿਰਭਰਤਾ ਅਤੇ ਪੜ੍ਹਾਈ ਅਤੇ ਧਿਆਨ ਕੇਂਦ੍ਰਿਤ ਕਰਨ ਦੀ ਸਮੱਰਥਾ ਵਿੱਚ ਵਾਧਾ ਹੁੰਦਾ ਹੈ। ਇਹ ਸੁਵਿਧਾ ਮਾਪਿਆ ਲਈ ਵੀ ਇੱਕ ਭਰੋਸੇ ਯੋਗ ਵਿਕਲਪ ਹੈ, ਜੋ ਆਪਣੇ ਬੱਚਿਆ ਲਈ ਗੁਣਵੱਤਾ ਭਰੀ ਸਿੱਖਿਆ ਦੇ ਨਾਲ ਸੁਰੱਖਿਅਤ ਰਹਾਇਸ਼ੀ ਪ੍ਰਬੰਧ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਕੂਲ ਵਿੱਚ ਦਾਖਲੇ ਖੁੱਲ ਚੁਕੇ ਹਨ। ਇੱਛੁਕ ਮਾਪੇ ਆਪਣੇ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਅੱਜ ਹੀ ਸੰਪਰਕ ਕਰ ਸਕਦੇ ਹਨ।