ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ
ਟੈਕਨੀਕਲ ਕਾਮਿਆਂ ਤੋਂ ਬਣਦੀ ਡਿਊਟੀ ਲੈਣ ਸਬੰਧੀ ਕੀਤੀ ਗਈ ਅਹਿਮ ਮੀਟਿੰਗ*
Publish Date: Tue, 20 Jan 2026 04:05 PM (IST)
Updated Date: Wed, 21 Jan 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ :ਸਥਾਨਕ ਸਿਟੀ ਸਬ ਡਵੀਜ਼ਨ ਅਤੇ ਸਬ ਅਰਬਨ ਡਵੀਜ਼ਨ ਦੀ ਮੀਟਿੰਗ ਡਵੀਜ਼ਨ ਦਫ਼ਤਰ ਕੋਟਕਪੂਰਾ ਵਿਚ ਡਵੀਜ਼ਨ ਆਗੂ ਹਰਪ੍ਰੀਤ ਸਿੰਘ ਵਾੜਾ ਦਰਾਕਾ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿਚ ਜਿੱਥੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਉਪਰ ਜ਼ੋਰ ਦਿੱਤਾ ਗਿਆ । ਉੱਥੇ ਨਾਲ ਹੀ ਫੀਲਡ ਵਿਚ ਕੰਮ ਕਰਦੇ ਇਕੱਲੇ-ਇਕੱਲੇ ਮੁਲਾਜ਼ਮ ਦੀਆਂ ਤਕਲੀਫ਼ ਬਾਰੇ ਵਿਚਾਰ ਕੀਤੀ ਗਈ । ਇਸ ਸਮੇਂ ਇੰਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫੀਲਡ ਵਿਚ ਕੰਮ ਕਰਦੇ ਇਕ ਇਕ ਬਿਜਲੀ ਮੁਲਾਜ਼ਮ ਨੂੰ ਚਾਰ ਚਾਰ ਫੀਡਰ ਦਿੱਤੇ ਹੋਏ ਹਨ , ਜਿਸ ਕਾਰਨ ਕਈ ਵਾਰ ਖਪਤਕਾਰਾਂ ਦੀ ਸ਼ਿਕਾਇਤ ਨੂੰ ਹੱਲ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਹੈ, ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਦੂਜੇ ਪਾਸੇ ਕਈ ਬਿਜਲੀ ਮੁਲਾਜ਼ਮ ਵੱਡੇ ਅਫਸਰ ਦੀ ਸ਼ਹਿ ਉਪਰ ਆਪਣਾ ਬਣਦਾ ਕੰਮ ਨਹੀਂ ਕਰਦੇ ਉਹ ਸਾਰਾ ਦਿਨ ਦਫ਼ਤਰਾਂ ਦੀਆਂ ਕੁਰਸੀਆਂ ਉਪਰ ਬੈਠੇ ਘਰ ਵਾਪਿਸ ਚਲੇ ਜਾਦੇ ਹਨ।
ਇਸ ਬਾਰੇ ਆਹਲਾ ਅਫਸਰ ਨੂੰ ਲਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਉਸ ਉਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਮਨਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਦਫ਼ਤਰ ਪਟਿਆਲਾ ਵੱਲੋ ਵੀ ਦਫ਼ਤਰੀ ਹੁਕਮ ਅਨੁਸਾਰ ਪੂਰੇ ਪੰਜਾਬ ਵਿਚ ਸਾਰੇ ਦਫ਼ਤਰ ਵਿਚ ਬੈਠੇ ਟੈਕਨੀਕਲ ਕਾਮਿਆਂ ਨੂੰ ਆਪਣੀ ਬਣਦੀ ਡਿਊਟੀ ਉਪਰ ਭੇਜਣ ਦੇ ਪੱਤਰ ਜਾਰੀ ਹੋਏ ਹਨ, ਪਰ ਕੋਟਕਪੂਰਾ ਡਵੀਜ਼ਨ ਵਿਚ ਉਸ ਨੂੰ ਬਿਲਕੁਲ ਵੀ ਲਾਗੂ ਨਹੀਂ ਕੀਤਾ ਜਾ ਰਿਹਾ । ਅੱਜ ਫਿਰ ਜਥੇਬੰਦੀ ਵਲੋਂ ਆਪਣੇ ਵੱਡੇ ਅਫਸਰ ਕੋਲ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਅੱਜ ਤੋਂ ਬਾਅਦ ਸਾਡਾ ਕੋਈ ਵੀ ਮੁਲਾਜ਼ਮ ਸਾਥੀ ਇਕੱਲਾ ਕਿਸੇ ਵੀ ਕੰਪਲੇਂਟ ਨੂੰ ਠੀਕ ਕਰਨ ਨਹੀਂ ਜਾਵੇਗਾ। ਇਸ ਸਮੇਂ ਪਰਨਾਮ ਸਿੰਘ , ਰਮੇਸ਼ ਕੁਮਾਰ , ਮਨਪ੍ਰੀਤ ਸਿੰਘ , ਮਹਿਮਾ ਸਿੰਘ , ਸੁਖਬੀਰ ਸਿੰਘ , ਰੇਸ਼ਮ ਸਿੰਘ , ਅਵਤਾਰ ਸਿੰਘ , ਜਸ਼ਨਜੋਤ ਸਿੰਘ , ਜੀਵਨ ਸਿੰਘ , ਬਲਵਿੰਦਰ ਸਿੰਘ , ਗੁਰਜੀਵਨ ਸਿੰਘ , ਰਾਹੁਲ ਕੁਮਾਰ , ਗੁਰਸ਼ਰਨ ਸਿੰਘ , ਬਲਵਿੰਦਰ ਸਿੰਘ , ਬਲਵਿੰਦਰ ਸ਼ਰਮਾ , ਰਮੇਸ਼ ਕੁਮਾਰ , ਸੰਜੀਵ ਕੁਮਾਰ , ਹਰਜਿੰਦਰ ਸਿੰਘ , ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ ।