ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਏ ਮਾਲੀ ਨੁਕਸਾਨ ਸਿੱਖਾਂ ਦੀਆਂ ਇਸ ਇਲਾਕੇ ’ਚ ਲੱਗੀਆਂ 6 ਫ਼ੈਕਟਰੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਹੋਂਦ ਚਿੱਲ੍ਹੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ’ਤੇ ਗਵਾਹ ਅਤੇ ਪੀੜਤ ਸੰਤੋਖ ਸਿੰਘ ਰਾਹੀਂ ਰਿੱਟ ਨੰਬਰ 10904 ਮਾਣਯੋਗ ਹਾਈਕੋਰਟ ਵਿਚ ਕੇਸ ਲਾਏ ਗਏ ਹਨ।

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : 1984 ’ਚ ਹਰਿਆਣਾ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਗੁੜਗਾਉਂ ਅਤੇ ਪਟੌਦੀ ’ਚ ਹੋਏ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀੜ੍ਹਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਕੀਤੇ 133 ਮਾਮਲਿਆਂ ਦੀ ਪੰਜਾਬ ਹਰਿਅਣਾ ਹਾਈ ਕੋਰਟ ਵੱਲੋਂ ਕੇਸਾਂ ਦੀ ਅਹਿਮ ਸੁਣਵਾਈ ਅੱਜ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੋਂਦ ਚਿੱਲ੍ਹੜ ਵਿਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ ਨਾਲ ਹੁਣ ਗੜਗਾਉਂ ਅਤੇ ਪਟੌਦੀ ’ਚ ਹੋਏ 47 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਕਾਨੂੰਨੀ ਚਾਰਾਜੋਈ ਰਾਹੀ ਮੁੱਦਾ ਚੁੱਕਿਆ ਹੈ । ਉਪਰੋਕਤ ਦੋਨੋਂ ਸ਼ਹਿਰਾਂ ਵਿਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੌਰਾਨ 47 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਦੋਂਕਿ ਬਹੁਤ ਸਾਰੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਘਰ ਵੀ ਉਜਾੜ ਦਿੱਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਏ ਮਾਲੀ ਨੁਕਸਾਨ ਸਿੱਖਾਂ ਦੀਆਂ ਇਸ ਇਲਾਕੇ ’ਚ ਲੱਗੀਆਂ 6 ਫ਼ੈਕਟਰੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਹੋਂਦ ਚਿੱਲ੍ਹੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ’ਤੇ ਗਵਾਹ ਅਤੇ ਪੀੜਤ ਸੰਤੋਖ ਸਿੰਘ ਰਾਹੀਂ ਰਿੱਟ ਨੰਬਰ 10904 ਮਾਣਯੋਗ ਹਾਈਕੋਰਟ ਵਿਚ ਕੇਸ ਲਾਏ ਗਏ ਹਨ। ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਹਾਈਕੋਰਟ ਦੇ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗੁੜਗਾਉਂ ਵਿਖੇ ਜੋਧ ਸਿੰਘ ਨੂੰ ਦਰਿੰਦਿਆਂ ਨੇ ਬੁਰੀ ਤਰ੍ਹਾਂ ਸ਼ਹਿਰ ’ਚ ਪੱਥਰ ਮਾਰ ਕੇ ਮਾਰ ਦਿੱਤਾ ਸੀ ਅਤੇ ਪਟੌਦੀ ਸ਼ਹਿਰ ਵਿਚ ਜੀਵਨੀ ਬਾਈ ਦੇ ਤਿੰਨ ਬੇਟੇ ਅਤੇ ਪਤੀ ਨੂੰ ਵੀ ਕੋਹ-ਕੋਹ ਕੇ ਮਾਰ ਦਿੱਤਾ ਤੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੀੜਤ ਪਰਿਵਾਰਾਂ ਨੂੰ ਨਿਆਂ ਤੇ ਇਨਸਾਫ਼ ਦਿਵਾਉਣ ਲਈ ਕਨੂੰਨੀ ਲੜਾਈ ਨਿਰੰਤਰ ਜਾਰੀ ਰੱਖਣਗੇ। ਇਸ ਮੌਕੇ ਅੱਖੀਂ ਡਿੱਠੇ ਮੌਕੇ ਦੇ ਗਵਾਹ ਪੀੜਤ ਗੁਰਜੀਤ ਸਿੰਘ ਪਟੌਦੀ ਨੇ ਕਿਹਾ ਕਿ 1984 ਦੀ ਹਨੇਰੀ ਨੇ ਸਾਰਾ ਕੁੱਝ ਉਨ੍ਹਾਂ ਦੇ ਵੇਖਦੇ-ਵੇਖਦੇ ਹੀ ਮਲੀਆਮੇਟ ਕਰ ਕੇ ਰੱਖ ਦਿੱਤਾ ਸੀ ਅਤੇ ਲੰਮੇ ਸਮੇਂ ਤੋਂ ਪੀੜਤ ਪਰਿਵਾਰਾਂ ਦੀ ਵੱਡੀ ਅਤੇ ਕਾਨੂੰਨੀ ਚਾਰਾਜੋਈ ਰਾਹੀਂ ਲੜਾਈ ਲੜ ਰਹੇ ਜਰਨੈਲੀ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਤੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵਿਸ਼ਵਾਸ ਹੈ ਕਿ ਉਹ ਨਿਰਸਵਾਰਥ ਹੋ ਕਿ ਨਾਲ ਖੜ੍ਹੇ ਹਨ ਤੇ ਸੱਜਣ ਕੁਮਾਰ ਵਾਂਗੂ ਦੋਸ਼ੀਆਂ ਨੂੰ ਇਕ ਦਿਨ ਸਲਾਖਾਂ ਪਿੱਛੇ ਕਾਨੂੰਨੀ ਕਾਰਵਾਈ ਰਾਹੀਂ ਸਜ਼ਾਵਾਂ ਦਿਵਾਉਣਗੇ।