ਡੇਂਗੂ ਦੇ ਖਾਤਮੇ ਲਈ ਸਿਹਤ ਵਿਭਾਗ ਪੂਰਾ ਤਰ੍ਹਾਂ ਚੌਕਸ : ਡਾ. ਰਿਪੂ ਦਮਨ
ਸਿਵਲ ਸਰਜਨ ਮੋਗਾ ਦੇ ਹੁਕਮਾਂ
Publish Date: Wed, 19 Nov 2025 06:22 PM (IST)
Updated Date: Wed, 19 Nov 2025 06:25 PM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਸਿਵਲ ਸਰਜਨ ਮੋਗਾ ਦੇ ਹੁਕਮਾਂ ਸਦਕਾ ਅਤੇ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਕੋਟ ਈਸੇ ਖਾਂ ਡਾ. ਰਿਪੂ ਦਮਨ ਦੀ ਅਗਵਾਈ ਹੇਠ ਕੋਟ ਈਸੇ ਖਾਂ ਦੀ ਸਿਹਤ ਵਿਭਾਗ ਵੱਲੋਂ ਸਪੈਸ਼ਲ ਟੀਮ ਨੇ ਡੇਂਗੂ ਫੀਵਰ ਦੇ ਨਿਕਲੇ ਪਾਜ਼ੇਟਿਵ ਕੇਸਾਂ ਦਾ ਸਪੈਸ਼ਲ ਟੀਮ ਦਾ ਗਠਨ ਕਰ ਕੇ ਫੀਵਰ ਸਰਵੇ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰਾਂ ਦੇ ਕੱਟਣ ਅਤੇ ਬਚਾਓ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਡੇਂਗੂ ਅਜਿਹੇ ਕੇਸਾਂ ਤੋਂ ਬਚਣ ਲਈ ਘਰਾਂ ਵਿਚ ਪਏ ਵਿਅਰਥ ਬਰਤਨਾਂ ਨੂੰ ਸੁੱਟ ਦੇਣਾ ਚਾਹੀਦਾ ਹੈ ਅਤੇ ਬਾਰਿਸ਼ ਦੇ ਦਿਨਾਂ ਵਿਚ ਖਾਸ ਕਰ ਕੇ ਇਨ੍ਹਾਂ ਵਿਚ ਪਾਣੀ ਜਮਾਂ ਨਹੀਂ ਹੋਣ ਦੇਣਾ ਚਾਹੀਦਾ। ਸਰੀਰ ਦੇ ਸਾਰੇ ਭਾਗ ਨੂੰ ਪੂਰੇ ਕੱਪੜੇ ਪਹਿਣ ਕੇ ਢੱਕਣਾ ਚਾਹੀਦਾ ਹੈ। ਵਿਭਾਗ ਵੱਲੋਂ ਬਾਜ਼ਾਰ ਵਿਚ ਮਿਲਣ ਵਾਲੀਆਂ ਵਸਤੂਆਂ ਦਾ ਇਸਤੇਮਾਲ ਕਰਨ ਆਦਿ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਟੀਮ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਪ੍ਰਤੀ ਸਰਕਾਰ ਦੀਆਂ ਜੋ ਵੀ ਸਹੂਲਤਾਂ ਹਨ ਡੇਂਗੂ ਬੁਖਾਰ ਦੇ ਟੈਸਟ ਤੋਂ ਲੈ ਕੇ ਡੇਂਗੂ ਬੁਖਾਰ ਦੇ ਇਲਾਜ ਤਕ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲ ਵਿਖੇ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਤੁਹਾਨੂੰ ਡੇਂਗੂ ਬੁਖਾਰ ਹੁੰਦਾ ਹੈ ਤਾਂ ਤੁਸੀਂ ਆਪਣਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿਖੇ ਕਰਵਾਉਣਾ ਹੈ। ਜਿਨ੍ਹਾਂ ਲੋਕਾਂ ਨੂੰ ਡੇਂਗੂ ਬੁਖਾਰ ਪਾਜ਼ੇਟਿਵ ਸੀ। ਉਨ੍ਹਾਂ ਨੂੰ ਦੁਬਾਰਾ ਟੈਸਟ ਅਤੇ ਦਵਾਈਆਂ ਲੈਣ ਲਈ ਹਸਪਤਾਲ ਵਿਖੇ ਆਉਣ ਲਈ ਵੀ ਕਿਹਾ ਗਿਆ। ਇਸ ਦੌਰਾਨ ਮਲਟੀਪਰਪਜ਼ ਹੈਲਥ ਵਰਕਰ ਜਗਮੀਤ ਸਿੰਘ, ਰਾਜੇਸ਼ ਗਾਬਾ, ਜਗਜੀਤ ਸਿੰਘ ਬਰੀਡ ਚੈੱਕਰ, ਹਰਮਨਦੀਪ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।