ਹਰਜਿੰਦਰ ਸਿੰਘ ਕੋਕਰੀ ਤੇ ਜਸਵੰਤ ਕੌਰ ਵਾਇਸ ਚੇਅਰਪਰਸਨ ਦੀ ਹੋਈ ਤਾਜਪੋਸ਼ੀ, ਵਿਧਾਇਕ ਮਨਜੀਤ ਬਿਲਾਸਪੁਰ ਨੇ ਦਿੱਤੀਆਂ ਵਧਾਈਆਂ
ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਨਾ ਕਾਗਜ਼ ਰੱਦ ਕਰਵਾਏ ਅਤੇ ਨਾ ਹੀ ਕਿਸੇ ਉਮੀਦਵਾਰ ਤੇ ਪਾਰਟੀ ਜਾਂ ਸਰਕਾਰ ਦਾ ਦਬਾਅ ਬਣਾਇਆ। ਉਨ੍ਹਾਂ ਕਿਹਾ ਅੱਜ ਦੀ ਤਾਜਪੋਸ਼ੀ ਦਰਸਾ ਰਹੀ ਹੈ ਕਿ ਹਲਕੇ ਦੇ ਲੋਕ ਵਿਕਾਸ ਕਾਰਜਾਂ ਤੋਂ ਖੁਸ਼ ਹਨ।
Publish Date: Sun, 12 Apr 2026 12:56 PM (IST)
Updated Date: Sun, 12 Apr 2026 01:01 PM (IST)
ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ ,ਨਿਹਾਲ ਸਿੰਘ ਵਾਲਾ: ਮੋਗਾ ਦੇ ਅਹਿਮ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਤਾਜਪੋਸ਼ੀ ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਧਾਈ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਨਾ ਕਾਗਜ਼ ਰੱਦ ਕਰਵਾਏ ਅਤੇ ਨਾ ਹੀ ਕਿਸੇ ਉਮੀਦਵਾਰ ਤੇ ਪਾਰਟੀ ਜਾਂ ਸਰਕਾਰ ਦਾ ਦਬਾਅ ਬਣਾਇਆ। ਉਨ੍ਹਾਂ ਕਿਹਾ ਅੱਜ ਦੀ ਤਾਜਪੋਸ਼ੀ ਦਰਸਾ ਰਹੀ ਹੈ ਕਿ ਹਲਕੇ ਦੇ ਲੋਕ ਵਿਕਾਸ ਕਾਰਜਾਂ ਤੋਂ ਖੁਸ਼ ਹਨ।
ਨਵ ਨਿਯੁਕਤ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਰ ਇਕ ਦਾ ਮਾਣ ਕਰਨਗੇ।