ਹਰੀਕੇ ਕਲਾਂ ਕ੍ਰਿਕਟ ਅਕੈਡਮੀ ਨੇ ਮਲੋਟ ਕ੍ਰਿਕਟ ਅਕੈਡਮੀ ਨੂੰ ਹਰਾਇਆ
ਹਰੀਕੇ ਕਲਾਂ ਕ੍ਰਿਕਟ ਅਕੈਡਮੀ ਟੀਮ ਨੇ ਰੌਚਕ ਮੁਕਾਬਲੇ ’ਚ ਮਲੋਟ ਕ੍ਰਿਕਟ ਅਕੈਡਮੀ ਨੂੰ 07 ਦੌੜਾਂ ਨਾਲ ਹਰਾਇਆ
Publish Date: Mon, 01 Dec 2025 04:20 PM (IST)
Updated Date: Mon, 01 Dec 2025 04:23 PM (IST)

ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਕ੍ਰਿਕਟ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਦੂਸਰੇ ਲੀਗ ਮੈਚ ’ਚ ਹਰੀਕੇ ਕਲਾਂ ਕ੍ਰਿਕਟ ਅਕੈਡਮੀ ਤੇ ਮਲੋਟ ਕ੍ਰਿਕਟ ਅਕੈਡਮੀ ਵਿਚਕਾਰ ਬੜਾ ਹੀ ਰੌਚਕ ਮੈਚ ਖੇਡਿਆ ਗਿਆ। ਇਸ ਮੁਕਾਬਲੇ ’ਚ ਪਹਿਲਾਂ ਬੱਲੇਬਾਜੀ ਕਰਦਿਆਂ ਹਰੀਕੇ ਕਲਾਂ ਕ੍ਰਿਕਟ ਅਕੈਡਮੀ ਦੀ ਟੀਮ ਨੇ 149 ਦੌੜਾਂ ਬਣਾਈਆਂ ਤੇ ਮਲੋਟ ਅਕੈਡਮੀ ਨੂੰ 150 ਦੌੜਾਂ ਦਾ ਟੀਚਾ ਦਿੱਤਾ। ਜਿਸ ਵਿੱਚ ਹਰੀਕੇ ਕਲਾਂ ਕ੍ਰਿਕਟ ਅਕੈਡਮੀ ਦੇ ਕਪਤਾਨ ਅਜਿਤੇਸ਼ ਬਰਾੜ ਨੇ ਕਪਤਾਨੀ ਪਾਰੀ ਖੇਡਦਿਆਂ ਹੋਇਆਂ 9 ਚੌਕੇ ਲਗਾ ਕੇ 65 ਦੌੜਾਂ ਬਣਾ ਕੇ ਇਕ ਚੰਗਾ ਪ੍ਰਦਰਸ਼ਨ ਦਿਖਾਇਆ। ਦੂਜੇ ਪਾਸੇ ਮਲੋਟ ਕ੍ਰਿਕਟ ਅਕੈਡਮੀ ਦੇ ਕਪਤਾਨ ਨੇ ਵੀ 57 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਪਰੰਤੂ ਕਪਤਾਨ ਨੂੰ ਕਪਤਾਨ ਨੇ ਇਕ ਕੰਮਜੋਰ ਬਾਲ ਖੇਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਖੁਦ ਦੀ ਗੇਂਦ ’ਤੇ ਹੀ ਖੁਦ ਕਪਤਾਨ ਅਜਿਤੇਸ਼ ਨੇ ਉਸਦਾ ਕੈਚ ਕਰ ਲਿਆ। ਇਸ ਤਰ੍ਹਾਂ ਨਾਲ ਮਲੋਟ ਕ੍ਰਿਕਟ ਅਕੈਡਮੀ ਦੇ ਕਪਤਾਨ ਪ੍ਰਭ ਨੂੰ ਆਊਟ ਕੀਤਾ। ਹਰੀਕੇ ਕਲਾਂ ਕ੍ਰਿਕਟ ਟੀਮ ਦੇ ਬਾਲਰ ਸ਼ੁਭ ਨੇ ਮਲੋਟ ਅਕੈਡਮੀ ਦੀ ਕ੍ਰਿਕਟ ਟੀਮ ਦੇ ਚਾਰ ਬੈਟਸਮੈਨਾਂ ਨੂੰ ਆਊਟ ਕੀਤਾ। ਸ਼ੁਭ ਨੇ ਇਹ ਕੰਮ 6 ਓਵਰ ’ਚ 29 ਦੌੜਾਂ ਦੇ ਕੇ ਕੀਤਾ। ਉੱਥੇ ਹੀ ਦੋ ਖਿਡਾਰੀਆਂ ਨੂੰ ਗੁਰਵਿੰਦਰ ਨੇ ਆਊਟ ਕੀਤਾ ਅਤੇ ਇਕ ਗੁਰਸ਼ਿਫਤ, ਇਕ ਅਰਨਵ, ਇਕ ਖੁਦ ਕਪਤਾਨ ਅਜਿਤੇਸ਼ ਬਰਾੜ ਨੇ ਆਊਟ ਕੀਤਾ ਤੇ ਇਕ ਰਣ ਆਊਟ ਹੋਇਆ।ਦੂਜੇ ਪਾਸੇ ਮਲੋਟ ਕ੍ਰਿਕਟ ਅਕੈਡਮੀ ਦੀ ਟੀਮ 141 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਾਲ ਹਰੀਕੇ ਕਲਾਂ ਕ੍ਰਿਕਟ ਅਕੈਡਮੀ ਨੇ ਮਲੋਟ ਕ੍ਰਿਕਟ ਅਕੈਡਮੀ ਤੋਂ ਸੱਤ ਦੌੜਾਂ ਨਾਲ ਇਹ ਮੁਕਾਬਲਾ ਜਿੱਤਿਆ। ਇਸ ਜਿੱਤ ’ਤੇ ਹਰੀਕੇ ਕਲਾਂ ਕ੍ਰਿਕਟ ਅਕੈਡਮੀ ਦੇ ਸੀਨੀਅਰ ਕੋਚ ਤੇਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਜਿੱਤ ਦਾ ਸਿਲਸਿਲਾ ਜਾਰੀ ਰਹੇਗਾ। ਇਸ ਲੀਗ ਮੈਚ ਦੇ ਪਲੇਅਰ ਆਫ ਦਾ ਮੈਚ ਅਜਿਤੇਸ਼ ਬਰਾੜ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਵੀ ਅਜਿਤੇਸ਼ ਨੂੰ ਹੀ ਮਿਲਿਆ। ਇਸ ਮੈਚ ਦੇ ਬੈਸਟ ਬਾਲਰ ਦਾ ਖਿਤਾਬ ਖਿਡਾਰੀ ਸ਼ੁਭ ਦੇ ਹਿੱਸੇ ਆਇਆ।