ਜਾਨ ਦਾ ਖਤਰਾ ਬਣੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ
ਜਾਨ ਲੇਵਾ ਖਤਰਾ ਬਣੀਆਂ ਬਿਜਲੀ ਦੀਆਂ ਲਮਕਦੀਆਂ ਤਾਰਾਂ
Publish Date: Sun, 18 Jan 2026 04:03 PM (IST)
Updated Date: Sun, 18 Jan 2026 04:07 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਮੁਕਤਸਰ-ਕੋਟਕਪੂਰਾ ਬਾਈਪਾਸ ਉਪਰ ਸਥਿਤ ‘ਸੰਨ ਸਿਟੀ’ ਕਲੋਨੀ ’ਚ ਘਰਾਂ ਨੂੰ ਜਾਂਦੀਆਂ ਬਿਜਲੀ ਦੀਆਂ ਤਾਰਾਂ ਬਹੁਤ ਜ਼ਿਆਦਾ ਨੀਵੀਆਂ ਹੋਣ ਕਰਕੇ ਕਿਸੇ ਸਮੇਂ ਵੀ ਜਾਨ ਲੇਖਾ ਖਤਰਾ ਬਣ ਸਕਦੀਆਂ ਹਨ। ਕਲੋਨੀ ਵਾਸੀ ਬਲਜੀਤ ਸਿੰਘ ਗਰੇਵਾਲ, ਮਾਹਲਾ ਸਿੰਘ, ਨਾਇਬ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਬਿੱਟੂ, ਦਰਸ਼ਨ ਸਿੰਘ ਬਰਾੜ, ਗੁਰਜੀਤ ਸਿੰਘ ਬਰਾੜ ਅਤੇ ਸਿਮਰ ਬਰਾੜ ਨੇ ਦੱਸਿਆ ਕਿ ਇਹ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਤੁਰੇ ਜਾਂਦੇ ਆਦਮੀ ਦਾ ਸਿਰ ਲੱਗ ਜਾਦਾ ਹੈ। ਇਹ ਕਿਸੇ ਸਮੇਂ ਜਾਨ ਲੇਵਾ ਖਤਰਾ ਹੋ ਸਕਦਾ ਹੈ। ਇਸਤੋਂ ਬਿਨ੍ਹਾਂ ਕਲੋਨੀ ਵਾਸਤੇ ਟਰਾਂਸਫਰਮਰ ਸਿਰਫ 25 ਕਿਲੋਵਾਟ ਦਾ ਹੈ ਜੋ ਕਿ ਲੋੜ ਮੁਤਾਬਿਕ ਘੱਟ ਹੈ। ਕਲੋਨੀ ਵਾਸੀਆਂ ਮੰਗ ਕੀਤੀ ਹੈ ਕਿ ਤਾਰਾਂ ਉੱਚੀਆਂ ਕੀਤੀਆਂ ਜਾਣ ਅਤੇ ਟਰਾਂਸਫਰਮਰ ਵੱਧ ਸਮਰਥਾ ਦਾ ਲਾਇਆ ਜਾਵੇ।