Gurwinder Murder Case : ਪਤਨੀ ਦੇ ਰਿਮਾਂਡ 'ਚ ਤਿੰਨ ਦਿਨ ਦਾ ਵਾਧਾ, ਅਦਾਲਤ ਨੇ ਪੁਲਿਸ ਦੀ ਅਰਜ਼ੀ 'ਤੇ ਲਿਆ ਫ਼ੈਸਲਾ
ਅੱਜ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਤਾਂ ਚਾਰ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀ ਅਰਜ਼ੀ 'ਤੇ ਮਾਨਯੋਗ ਅਦਾਲਤ ਵੱਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ ।
Publish Date: Sat, 06 Dec 2025 09:09 PM (IST)
Updated Date: Sat, 06 Dec 2025 09:14 PM (IST)
ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ : ਕਰੀਬ ਇੱਕ ਹਫਤਾ ਪਹਿਲਾਂ ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਵਿਖੇ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਉਸ ਦਾ ਆਸ਼ਿਕ ਅਤੇ ਉਸ ਦਾ ਇੱਕ ਹੋਰ ਸਾਥੀ ਜਿਹੜਾ ਇਸ ਕਤਲ ਕਾਂਡ ਵਿੱਚ ਸ਼ਾਮਿਲ ਸੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅੱਜ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਤਾਂ ਚਾਰ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀ ਅਰਜ਼ੀ 'ਤੇ ਮਾਨਯੋਗ ਅਦਾਲਤ ਵੱਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ । ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਦਾ 8 ਦਸੰਬਰ ਤੱਕ ਪੁਲਿਸ ਰਿਮਾਂਡ ਰਹੇਗਾ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਮੁੜ 8 ਦਿਸੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਹੱਤਿਆਕਾਂਡ ਨੂੰ ਪਹਿਲਾਂ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿੱਥੇ ਘਰ ਦੀ ਅਲਮਾਰੀ ਤੋੜ ਕੇ ਉਥੋਂ ਕੁਝ ਗਹਿਣੇ ਰੁਪਿੰਦਰ ਕੌਰ ਦਾ ਸਾਥੀ ਹਰਕਵਲ ਪ੍ਰੀਤ ਸਿੰਘ ਆਪਣੇ ਨਾਲ ਲੈ ਗਿਆ ਸੀ ,ਪੁਲਿਸ ਵੱਲੋਂ ਹੁਣ ਉਹ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਉਥੇ ਉਹਨਾਂ ਦੱਸਿਆ ਕਿ ਹਤਿਆਕਾਂਡ ਸਮੇਂ ਜਿਹੜੀ ਹੁੰਡਈ ਕਾਰ ਵਰਤੀ ਗਈ ਸੀ ਉਹ ਵੀ ਇਹਨਾਂ ਦੇ ਕਿਸੇ ਹੋਰ ਸਾਥੀ ਦੀ ਸੀ ਜਿਸ ਨੂੰ ਤੀਸਰੇ ਆਰੋਪੀ ਵਿਸ਼ਵਜੀਤ ਸਿੰਘ ਵੀ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਹੋਰ ਕਿਸੇ ਦੀ ਵੀ ਸ਼ਮੂਲੀਅਤ ਇਸ ਮਾਮਲੇ ਵਿੱਚ ਪਾਈ ਗਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ।