ਪਿੰਡ ਰਥੜੀਆ ਦੇ ਹਰਮਨਜੀਤ ਸਿੰਘ ਨੌਜਵਾਨ ਕਿਸਾਨ ਨੇ ਅੱਜ ਮਲੋਟ ਮੰਡੀ ਵਿਖੇ ਆਪਣੇ ਝੋਨੇ ਨੂੰ ਅੱਗ ਲਾ ਦਿੱਤੀ ਅਤੇ ਇਸ ਦੇ ਨਾਲ ਹੋਰ ਕਿਸਾਨਾਂ ਨੇ ਵੀ ਮਾਰਕੀਟ ਕਮੇਟੀ ਦੇ ਗੇਟ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਹਰਮਨਜੀਤ ਸਿੰਘ ਨੇ ਕਿਹਾ ਕਿ ਉਹ ਛੋਟਾ ਕਿਸਾਨ ਹੈ। ਉਹ ਠੇਕੇ ’ਤੇ ਹੋਰ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਹੈ ਪਰ ਉਹਨਾਂ ਨੂੰ ਲਗਪਗ 20 ਦਿਨਾਂ ਤੋਂ ਵੱਧ ਸਮਾਂ ਹੋ ਗਿਆ, ਉਹਨਾਂ ਦਾ ਝੋਨਾ ਨਹੀਂ ਵਿਕ ਰਿਹਾ। ਉਹਨਾਂ ਨੇ ਕਿਹਾ ਕਿ ਪਿੰਡ ਰੱਥੜੀਆਂ ਦੇ ਹੀ ਮਨਜੀਤ ਕੌਰ ਪਤਨੀ ਗੁਰਦੇਵ ਸਿੰਘ ਅਤੇ ਨੰਬਰਦਾਰ ਰਜਿੰਦਰ ਸਿੰਘ ਦਾ ਵੀ ਝੋਨਾ ਇਸ ਮੰਡੀ ਵਿੱਚ ਵੇਖਣ ਲਈ ਪਿਆ ਹੈ ਪ

ਜਾਗਰਣ ਸੰਵਾਦਦਾਤਾ, ਮਲੋਟ, ਪੰਜਾਬੀ ਜਾਗਰਣ। ਪਿੰਡ ਰਥੜੀਆ ਦੇ ਹਰਮਨਜੀਤ ਸਿੰਘ ਨੌਜਵਾਨ ਕਿਸਾਨ ਨੇ ਅੱਜ ਮਲੋਟ ਮੰਡੀ ਵਿਖੇ ਆਪਣੇ ਝੋਨੇ ਨੂੰ ਅੱਗ ਲਾ ਦਿੱਤੀ ਅਤੇ ਇਸ ਦੇ ਨਾਲ ਹੋਰ ਕਿਸਾਨਾਂ ਨੇ ਵੀ ਮਾਰਕੀਟ ਕਮੇਟੀ ਦੇ ਗੇਟ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਹਰਮਨਜੀਤ ਸਿੰਘ ਨੇ ਕਿਹਾ ਕਿ ਉਹ ਛੋਟਾ ਕਿਸਾਨ ਹੈ। ਉਹ ਠੇਕੇ ’ਤੇ ਹੋਰ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਹੈ ਪਰ ਉਹਨਾਂ ਨੂੰ ਲਗਪਗ 20 ਦਿਨਾਂ ਤੋਂ ਵੱਧ ਸਮਾਂ ਹੋ ਗਿਆ, ਉਹਨਾਂ ਦਾ ਝੋਨਾ ਨਹੀਂ ਵਿਕ ਰਿਹਾ। ਉਹਨਾਂ ਨੇ ਕਿਹਾ ਕਿ ਪਿੰਡ ਰੱਥੜੀਆਂ ਦੇ ਹੀ ਮਨਜੀਤ ਕੌਰ ਪਤਨੀ ਗੁਰਦੇਵ ਸਿੰਘ ਅਤੇ ਨੰਬਰਦਾਰ ਰਜਿੰਦਰ ਸਿੰਘ ਦਾ ਵੀ ਝੋਨਾ ਇਸ ਮੰਡੀ ਵਿੱਚ ਵੇਖਣ ਲਈ ਪਿਆ ਹੈ ਪਰ ਇੰਸਪੈਕਟਰ ਅਤੇ ਸ਼ੈਲਰਾਂ ਵਾਲੇ ਇਹ ਝੋਨਾ ਨਹੀਂ ਖ਼ਰੀਦ ਰਹੇ ਹਨ। ਨੌਜਵਾਨ ਕਿਸਾਨ ਨੇ ਦੋਸ਼ ਲਾਇਆ ਕਿ ਉਸ ਤੋਂ ਕਾਟ ਮੰਗੀ ਜਾ ਰਹੀ ਹੈ।
ਦੁਖੀ ਹੋਏ ਕਿਸਾਨ ਨੇ ਕਿਹਾ ਕਿ ਪਹਿਲਾਂ ਉਹਨਾਂ ਦੇ ਪਿੰਡ ਗੜ੍ਹੇ ਪੈਣ ਕਾਰਨ ਝੋਨੇ ਦਾ ਝਾੜ 50 ਮਣ ਪ੍ਰਤੀ ਏਕੜ ਦੇ ਲਗਭਗ ਰਹਿ ਗਿਆ ਅਤੇ ਉੱਪਰੋਂ ਇਹ ਕਹਿ ਰਹੇ ਹਨ ਕਿ ਤੁਹਾਨੂੰ ਜੇਕਰ ਝੋਨਾ ਵੇਚਣਾ ਹੈ ਤਾਂ ਏਜੰਸੀ ਨਾਲ ਸਹਿਮਤੀ ਬਣਾਉਣੀ ਪੈਣੀ ਹੈ। ਉਹਨਾਂ ਕਿਹਾ ਕਿ ਮਲੋਟ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਅਵਾਰਾ ਪਸ਼ੂ ਤੰਗ ਕਰਦੇ ਹਨ ਅਤੇ ਕਮੇਟੀ ਵਾਲੇ ਤਾਂ ਰਾਤ ਨੂੰ ਲਾਈਟਾਂ ਵੀ ਬੰਦ ਕਰ ਦਿੰਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ
ਇਹਨਾਂ ਤਿੰਨਾਂ ਕਿਸਾਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਤੇ ਹਰ ਭਗਵਾਨ ਸਿੰਘ ਅਤੇ ਹੋਰ ਆਗੂਆਂ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਮਾਰਕੀਟ ਕਮੇਟੀ ਦੇ ਗੇਟ ਅੱਗੇ ਮਰਨ ਵਰਤ ’ਤੇ ਬੈਠ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਸਰਕਾਰ ਦੱਸਦੀ ਹੈ ਪਰ ਉਹਨਾਂ ਦੀ ਸਰਕਾਰ ਵਿੱਚ ਹੀ ਕਿਸਾਨਾਂ ਆਪਣੀ ਪੁੱਤਾਂ ਵਾਂਗ ਹੀ ਪਾਲੀ ਫਸਲ ਨੂੰ ਹੀ ਅੱਗ ਲਾਉਣੀ ਪੈ ਰਹੀ ਹੈ।
ਉਹਨਾਂ ਇਸ ਗੱਲੋਂ ਕਿਸਾਨ ਦੀ ਨਿੰਦਾ ਵੀ ਕੀਤੀ, ਉਧਰ ਜ਼ਿਲ੍ਹਾ ਮੰਡੀ ਅਫਸਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਕਿਸਾਨਾਂ ਦੇ ਝੋਨੇ ਦੀ ਵਿਕਰੀ ਲਈ ਉਹਨਾਂ ਨੇ ਡੀ.ਐੱਫ.ਐੱਸ.ਓ. ਨੂੰ ਲਿਖਤੀ ਰੂਪ ਵਿੱਚ ਲਿਖ ਕੇ ਭੇਜਿਆ ਹੈ ਅਤੇ ਇਹ ਮਸਲਾ ਜਲਦ ਹੀ ਹੱਲ ਹੋ ਜਾਵੇਗਾ।