ਮਹਾਰਾਜਾ ਅਗਰਸੈਨ ਧਰਮਸ਼ਾਲਾ ਵਿਖੇ ਮੁਫ਼ਤ ਮੈਗਾ ਹੈਲਥ ਕੈਂਪ ਲਗਾਇਆ
ਮਹਾਰਾਜਾ ਅਗਰਸੈਨ ਧਰਮਸ਼ਾਲਾ ਵਿਖੇ ਮੁਫ਼ਤ ਮੈਗਾ ਹੈਲਥ ਕੈਂਪ ਆਯੋਜਿਤ
Publish Date: Sun, 08 Feb 2026 05:44 PM (IST)
Updated Date: Sun, 08 Feb 2026 05:47 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ : ਅਗਰਵਾਲ ਸਭਾ ਰਜਿ. ਗਿੱਦੜਬਾਹਾ ਵੱਲੋਂ ਯੁਵਾ ਵੈੱਲਫੇਅਰ ਸੋਸਾਇਟੀ ਰਜਿ. ਗਿੱਦੜਬਾਹਾ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਧਰਮਸ਼ਾਲਾ ਵਿਖੇ ਮੁਫ਼ਤ ਮੈਗਾ ਹੈਲਥ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਲਈ ਅਜਿਹੇ ਮੁਫ਼ਤ ਹੈਲਥ ਕੈਂਪ ਲਗਾਉਣਾ ਹੀ ਸਮਾਜ ਦੀ ਇਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮਹਿੰਗੀਆਂ ਮੈਡੀਕਲ ਸੇਵਾਵਾਂ ਲੈਣ ਦੇ ਆਰਥਿਕ ਪੱਖੋਂ ਯੋਗ ਨਹੀਂ ਹਨ ਉਨ੍ਹਾਂ ਲਈ ਅਜਿਹੇ ਕੈਂਪ ਵਰਦਾਨ ਸਾਬਿਤ ਹੁੰਦੇ ਹਨ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ ਦੇ ਪ੍ਰਧਾਨ ਵਨੀਤ ਜਿੰਦਲ ਮੋਂਟੀ ਨੇ ਦੱਸਿਆ ਕਿ ਅੱਜ ਦੇ ਕੈਂਪ ’ਚ ਆਸ਼ੀਰਵਾਦ ਮਲਟੀਸਪੈਸ਼ਲਿਟੀ ਹਸਪਤਾਲ ਗਿੱਦੜਬਾਹਾ ਦੇ ਦਿਲ ਤੇ ਛਾਤੀ ਰੋਗਾਂ ਦੇ ਮਾਹਿਰ ਡਾ. ਸੁਰਿੰਦਰ ਸਿੰਘ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਖੇਮਨ ਗਰੋਵਰ ਤੇ ਚਮੜੀ ਰੋਗਾ ਦੇ ਮਾਹਿਰ ਡਾ. ਸਮਰੀਨ ਹੁੰਦਲ ਤੋਂ ਇਲਾਵਾ ਸਿਵਲ ਹਸਪਤਾਲ ਗਿੱਦੜਬਾਹਾ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਵਰੁਣ ਬਾਂਸਲ ਵੱਲੋਂ ਮਰੀਜਾਂ ਦਾ ਚੈਕਅੱਪ ਤੇ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਪ ’ਚ ਜਿੱਥੇ ਫਾਇਬੋਰ ਸਕੈਨ, ਬੀਐੱਮਡੀ ਅਤੇ ਸਪੈਰੋਮੈਟਰੀ ਆਦਿ ਮਹਿੰਗੇ ਟੈਸਟ ਮੁਫ਼ਤ ਕੀਤੇ ਗਏ ਹਨ, ਉਥੇ ਹੀ ਮਰੀਜਾਂ ਨੂੰ ਦਵਾਈਆਂ ਆਦਿ ਵੀ ਮੁਫ਼ਤ ਦਿੱਤੀਆਂ ਗਈਆਂ ਹਨ। ਇਸ ਮੌਕੇ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ, ਕੋਆਰਡੀਨੇਟਰ ਤੇ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਕਵਿਤਾ ਬਾਂਸਲ, ਸ਼ੈਲੀ ਜਿੰਦਲ, ਐਡਵੋਕੇਟ ਲਵਲੀਸ਼ ਗੋਇਲ, ਅਸ਼ੋਕ ਬੁੱਟਰ, ਸ਼ਾਮ ਸੁੰਦਰ ਛਿੰਦੀ, ਡਾ. ਰੌਬਿਨ ਗਰਗ, ਅਨਿਲ ਬਾਂਸਲ ਨਵੀ, ਸੰਜੀਵ ਕੁਮਾਰ ਬਬਲੂ, ਸੰਜੀਵ ਬਾਂਸਲ, ਖੁਸ਼ਹਾਲ ਗਰਗ, ਐਡਵੋਕੇਟ ਮਹੇਸ਼ ਕਟਾਰੀਆ, ਰਾਜੀਵ ਗੋਇਲ, ਓਮ ਪ੍ਰਕਾਸ਼ ਕਾਕਾ, ਡਾ. ਅਨਿਲ ਗਰਗ, ਮਨੀਸ਼ ਬਾਂਸਲ, ਸੁਧਾਂਸ਼ੂ ਗਰਗ, ਸੰਨੀ ਗਰੋਵਰ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਤੇ ਅੰਮ੍ਰਿਤਪਾਲ ਪਿੰਕੀ ਵੀ ਮੌਜੂਦ ਸਨ।