ਬੱਚਿਆਂ ਨੂੰ ਡਾ. ਰਾਜਿੰਦਰ ਪ੍ਰਸਾਦ ਬਾਰੇ ਜਾਣਕਾਰੀ ਦਿੱਤੀ
ਰਾਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ
Publish Date: Wed, 03 Dec 2025 04:25 PM (IST)
Updated Date: Thu, 04 Dec 2025 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਰਾਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ, ਪ੍ਰਿੰਸੀਪਲ ਅੰਜੂ ਜਿੰਦਲ ਅਤੇ ਸਾਰੇ ਅਧਿਆਪਕ ਇਸ ਮੌਕੇ ਮੌਜੂਦ ਸਨ। ਰਾਜੇਂਦਰ ਪ੍ਰਸਾਦ ਦਾ ਜਨਮ 3 ਦਸੰਬਰ, 1884 ਨੂੰ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਇਕ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਵਿਅਕਤੀ ਸਨ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ, ਉਹ ਸੰਵਿਧਾਨ ਸਭਾ ਦੇ ਪ੍ਰਧਾਨ ਚੁਣੇ ਗਏ। ਜਦੋਂ 26 ਜਨਵਰੀ, 1950 ਨੂੰ ਭਾਰਤ ਇਕ ਗਣਰਾਜ ਬਣਿਆ, ਤਾਂ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਨੇ 12 ਸਾਲ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।