ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਪਿੰਡ ਅਜੀਤਵਾਲ ਦੇ ਰੇਲਵੇ ਸ਼ਟੇਸ਼ਨ
Publish Date: Fri, 05 Dec 2025 04:50 PM (IST)
Updated Date: Sat, 06 Dec 2025 04:03 AM (IST)
ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰੇਲਵੇ ਟਰੈਕ ’ਤੇ ਲਾਇਆ ਧਰਨਾ, ਕੀਤੇ ਗ੍ਰਿਫ਼ਤਾਰ
ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਪਿੰਡ ਅਜੀਤਵਾਲ ਦੇ ਰੇਲਵੇ ਸਟੇਸ਼ਨ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੂਬਾ ਸਰਕਾਰ ਤੋਂ ਆਪਣੀਆਂ ਮੰਗਾ ਮਨਵਾਉਣ ਲਈ ਦੋ ਘੰਟੇ ਦੇ ਕਰੀਬ ਯਾਤਰੀਆਂ ਵਾਲੀ ਰੇਲ ਨੂੰ ਰੋਕਿਆ ਅਤੇ ਜੋਰਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਜਾਣਕਾਰੀ ਦਿੰਦੇ ਭਾਕਿਯੂ ਏਕਤਾ ਅਜਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ, ਪ੍ਰਧਾਨ ਟਹਿਲ ਸਿੰਘ ਝੰਡੇਆਣਾ ਅਤੇ ਬਲਾਕ ਪ੍ਰਧਾਨ ਸਨਦੀਪ ਸਿੰਘ ਚੂਹੜਚੱਕ ਨੇ ਦੱਸਿਆਂ ਕਿ ਹਰ ਵਾਰ ਸਰਕਾਰਾ ਵੱਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਹੁਣ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਰਾਲੀ ਦੇ ਮੁੱਦੇ ਤੇ ਕਈ ਕਿਸਾਨਾਂ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ ਜੋ ਕਿ ਕਿਸਾਨ ਹੁਣ ਸਰਕਾਰ ਦੀ ਇਸ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਦੂਸਰਾ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਟਰਾਲ਼ੀਆਂ ਤੇ ਹੋਰ ਸਮਾਨ ਨੂੰ ਖੁਰਦ ਬੁਰਦ ਕਰਨ ਦਾ ਮਾਮਲੇ ਕਿਸਾਨ ਹੁਣ ਚੁੱਪ ਨਹੀਂ ਰਹਿਣਗੇ। ਸਮਾਰਟ ਮੀਟਰ ਦੇ ਨਾਮ ਤੇ ਵੀ ਆਮ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਕਿਉਂਕਿ ਨਵੇਂ ਮੀਟਰ ਖਪਤ ਤੋਂ ਜਿਆਦਾ ਬਿੱਲ ਕੱਡਦੇ ਹਨ, ਜਿਸ ਕਰਕੇ ਲੋਕ ਨਾਲ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ 2025 ਦੇ ਨਾਮ ਤੇ ਆਮ ਲੋਕਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਵੱਲੋਂ ਹੁਣ ਚੁੱਪ ਨਹੀਂ ਬੈਠਿਆ ਜਾਵੇਗਾ ਅਤੇ ਉਨ੍ਹਾਂ ਨੇ ਆਪਣੀਆਂ ਹੱਕੀ ਮੰਗਾ ਲੈਣ ਲਈ ਅਜੀਤਵਾਲ ਦੇ ਸ਼ਟੇਸ਼ਨ ਤੇ ਕਰੀਬ ਦੋ ਘੰਟੇ ਸਵਾਰੀਆਂ ਵਾਲੀ ਰੇਲ ਨੂੰ ਰੋਕਿਆ ਅਤੇ ਸਰਕਾਰਾਂ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ। ਉਪਰੰਤ ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਅਨਵਰ ਅਲੀ ਵੱਲੋਂ ਭਾਰੀ ਪੁਲਿਸ ਫੋਰਸ ਦੀ ਹਾਜਰੀ ਵਿਚ ਕਿਸਾਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਧਰਨਾ ਚੁਕਵਾ ਦਿੱਤਾ ਗਿਆ ਅਤੇ ਰੇਲ ਟਰੈਕ ਨੂੰ ਖਾਲੀ ਕਰਵਾ ਦਿੱਤਾ ਗਿਆ। ਬਾਅਦ ਵਿਚ ਕਿਸਾਨਾਂ ਨੂੰ ਥਾਣਾ ਅਜੀਤਵਾਲ ਵਿਖੇ ਕੁਝ ਸਮਾਂ ਰੱਖ ਕੇ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਅਸੀਂ ਹੁਣ ਚੱਪ ਨਹੀਂ ਬੈਠਾਂਗੇ ਅਤੇ ਜੇਕਰ ਸਰਕਾਰਾਂ ਵੱਲੋਂ ਸਾਡੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੀ 18 ਅਤੇ 19 ਦਸੰਬਰ ਨੂੰ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਕਰਮਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਨਾਇਬ ਸਿੰਘ, ਜਗਮੋਹਣ ਸਿੰਘਮ ਗਰਦੂਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਸੁਖਜੀਤ ਸਿੰਘ, ਬਲਜਿੰਦਰ ਸਿੰਘ ਕਿਸ਼ਨਪੁਰਾ, ਰਾਜੂ ਪੱਤੋਮ ਜਗਰਾਜ ਦੱਦਾ ਹੂਰ ਆਦਿ ਕਿਸਾਨ ਹਾਜਰ ਸਨ।