Faridkot News : ਸਾਦਿਕ 'ਚ ਨਿਕਾਸੀ ਨਾਲੇ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ, ਖੇਤ ਗਏ ਨਾਲ ਵਾਪਰਿਆ ਭਾਣਾ
ਪ੍ਰੇਮੀ ਰਾਮ ਸਿੰਘ ਨੇ ਦੱਸਿਆ ਕਿ ਨੌਜਵਾਨ ਮੰਦਰ ਸਿੰਘ ਖੇਤ ਗਿਆ ਸੀ ਤੇ ਵਾਪਸ ਨਹੀਂ ਆਇਆ ਤੇ ਜਦੋਂ ਉਸਦੀ ਭਾਲ ਕੀਤੀ ਤਾਂ ਉਹ ਕਿਧਰੇ ਨਹੀਂ ਮਿਲਿਆ ਪਰ ਜੰਡ ਸਾਹਿਬ ਸੜਕ 'ਤੇ ਹੱਡਾਰੋੜੀ ਕੋਲ ਦੀ ਲੰਘਦੇ ਨਿਕਾਸੀ ਨਾਲੇ ਕੋਲ ਦੀ ਲੰਘ ਰਹੇ ਰਾਹਾਗੀਰਾਂ ਦਾ ਧਿਆਨ ਜਦ ਨਿਕਾਸੀ ਨਾਲੇ ਵੱਲ ਗਿਆ ਤਾਂ ਉਨ੍ਹਾਂ ਦੇਖਿਆ ਕਿ ਨੌਜਵਾਨ ਵਿੱਚ ਡਿੱਗਿਆ ਹੋਇਆ ਸੀ।
Publish Date: Wed, 21 Jan 2026 05:58 PM (IST)
Updated Date: Wed, 21 Jan 2026 06:01 PM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ-ਜੰਡ ਸਾਹਿਬ ਸੜਕ 'ਤੇ ਨੌਜਵਾਨ ਦੀ ਨਿਕਾਸੀ ਨਾਲੇ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋਣ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੇਮੀ ਰਾਮ ਸਿੰਘ ਨੇ ਦੱਸਿਆ ਕਿ ਨੌਜਵਾਨ ਮੰਦਰ ਸਿੰਘ ਖੇਤ ਗਿਆ ਸੀ ਤੇ ਵਾਪਸ ਨਹੀਂ ਆਇਆ ਤੇ ਜਦੋਂ ਉਸਦੀ ਭਾਲ ਕੀਤੀ ਤਾਂ ਉਹ ਕਿਧਰੇ ਨਹੀਂ ਮਿਲਿਆ ਪਰ ਜੰਡ ਸਾਹਿਬ ਸੜਕ 'ਤੇ ਹੱਡਾਰੋੜੀ ਕੋਲ ਦੀ ਲੰਘਦੇ ਨਿਕਾਸੀ ਨਾਲੇ ਕੋਲ ਦੀ ਲੰਘ ਰਹੇ ਰਾਹਾਗੀਰਾਂ ਦਾ ਧਿਆਨ ਜਦ ਨਿਕਾਸੀ ਨਾਲੇ ਵੱਲ ਗਿਆ ਤਾਂ ਉਨ੍ਹਾਂ ਦੇਖਿਆ ਕਿ ਨੌਜਵਾਨ ਵਿੱਚ ਡਿੱਗਿਆ ਹੋਇਆ ਸੀ। ਉਸ ਦੇ ਪਰਿਵਾਰਕ ਮੈਬਰਾਂ ਨੂੰ ਜਾਣੂ ਕੀਤਾ ਗਿਆ ਤੇ ਨਿਕਾਸੀ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਨਾਲੇ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਮੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਸਾਦਿਕ ਵਜੋਂ ਹੋਈ ਹੈ।