Faridkot News : ਨਸੀਬ ਕੌਰ ਦੇ ਚਮਕੇ ਨਸੀਬ, ਮਿਲ ਗਿਆ ਸਾਦਿਕ 'ਚ ਨਿਕਲੀ ਡੇਢ ਕਰੋੜ ਦੀ ਲਾਟਰੀ ਦਾ ਮਾਲਕ
ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਸੀ, ਪਰ ਹਾਲੇ ਤੱਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ ਸੀ। ਹੁਣ ਉਹ ਪਰਿਵਾਰ ਸਾਹਮਣੇ ਆਇਆ ਹੈ ਜਿਸ ਦਾ ਇਨਾਮ ਨਿਕਲਿਆ ਹੈ।
Publish Date: Mon, 08 Dec 2025 05:51 PM (IST)
Updated Date: Mon, 08 Dec 2025 05:56 PM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਸੀ, ਪਰ ਹਾਲੇ ਤੱਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ ਸੀ। ਹੁਣ ਉਹ ਪਰਿਵਾਰ ਸਾਹਮਣੇ ਆਇਆ ਹੈ ਜਿਸ ਦਾ ਇਨਾਮ ਨਿਕਲਿਆ ਹੈ।
ਸਾਦਿਕ ਨੇੜੇ ਪਿੰਡ ਸੈਦੇ ਕੇ ਦੇ ਮਜ਼ਦੂਰ ਪਰਿਵਾਰ ਰਾਮ ਸਿੰਘ ਨੇ ਸਾਦਿਕ ਦੇ ਰਾਜੂ ਲਾਟਰੀ ਸਟਾਲ ਤੋਂ ਆਪਣੀ ਪਤਨੀ ਨਸੀਬ ਕੌਰ ਦੇ ਨਾਮ 'ਤੇ ਲਾਟਰੀ ਦੀ ਟਿਕਟ ਖਰੀਦ ਕੀਤੀ ਸੀ।ਨਸੀਬ ਕੌਰ ਨੇ ਸਾਰੇ ਪਰਿਵਾਰ ਦੇ ਨਸੀਬ ਉਸ ਸਮੇਂ ਖੋਲ੍ਹ ਦਿੱਤੇ ਜਦ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਲਾਟਰੀ ਖਰੀਦਦਾਰ ਦਾ ਪਤਾ ਇਸ ਕਰਕੇ ਨਹੀਂ ਲੱਗ ਰਿਹਾ ਸੀ ਕਿ ਪਰਿਵਾਰ ਪਤਾ ਲਗਦੇ ਹੀ ਚੰਡੀਗੜ੍ਹ ਮੁੱਖ ਦਫਤਰ ਵਿੱਖੇ ਜਾ ਪੁੱਜਾ।ਲਾਟਰੀ ਦੇ ਜੇਤੂ ਦਾ ਪਤਾ ਲੱਗਦੇ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।