ਬਜ਼ੁਰਗ ਸਾਡੇ ਪਿੰਡਾਂ ਦਾ ਮਾਨ : ਡਾ. ਗੁਰਚਰਨ ਭਗਤੂਆਣਾ
ਬਜ਼ੁਰਗ ਸਾਡੇ ਪਿੰਡਾਂ ਦਾ ਮਾਨ : ਡਾ. ਗੁਰਚਰਨ ਭਗਤੂਆਣਾ
Publish Date: Tue, 20 Jan 2026 03:43 PM (IST)
Updated Date: Wed, 21 Jan 2026 04:00 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਉੱਘੇ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਵੱਲੋਂ ਰੱਖੇ ਪੰਜਵੇਂ ਬਜ਼ੁਰਗ ਸਨਮਾਨ ਸਮਾਰੋਹ ਵਿੱਚ ਪਹੁੰਚੇ ਵੱਡੀ ਉਮਰ ਦੇ ਮਰਦ ਅਤੇ ਔਰਤਾਂ ਨੂੰ ਗਰਮ ਕੱਪੜੇ ਵੰਡੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਇਸ ਸਮੇਂ ਪਿੰਡਾਂ ਵਿਚੋਂ ਬਜ਼ੁਰਗਾਂ ਦੀ ਗਿਣਤੀ ਘਟਦੀ ਜਾਂ ਰਹੀ ਹੈ, ਕਿਉਂਕਿ ਨਿੱਤ ਦੇ ਖਾਣ ਪੀਣ ਚ ਮਿਲਾਵਟ ਖੋਰਾਂ ਨੇ ਪੈਸਾ ਕਮਾਉਣ ਪਿੱਛੇ ਸਨਥੈਟਿਕ ਚੀਜ਼ਾਂ ਦੀ ਵਧੇਰੇ ਵਰਤੋਂ ਸ਼ੁਰੂ ਕੀਤੀ ਹੋਈ ਹੈ ਅਤੇ ਨਕਲੀ ਦੁੱਧ, ਘਿਓ, ਮਠਿਆਈਆਂ ਤੇ ਤੇਲਾਂ ਦੀ ਸ਼ਹਿਰਾਂ ਚ ਸ਼ਰੇਆਮ ਵਿਕਰੀ ਹੋ ਰਹੀ ਹੈ। ਜਿਸ ਕਾਰਨ ਇਨਸਾਨਾਂ ਦੀ ਉਮਰ ਦਿਨੋ-ਦਿਨ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਨੱਬੇ ਤੋਂ ਸੌ ਸਾਲ ਦੇ ਮਰਦ ਔਰਤਾਂ ਆਮ ਮਿਲ ਜਾਂਦੇ ਸਨ। ਪਰ ਹੁਣ 70 ਸਾਲ ਤੋਂ ਉੱਪਰ ਵਾਲੇ ਵੀ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਪਿੰਡਾਂ ਦਾ ਮਾਣ ਹਨ, ਇਨ੍ਹਾਂ ਦਾ ਸਤਿਕਾਰ ਤੇ ਮਦਦ ਕਰਨੀ ਹਰ ਨੌਜਵਾਨ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਸਮਾਗ਼ਮ ਦੌਰਾਨ ਡਾ. ਗੁਰਚਰਨ ਭਗਤੂਆਣਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਜ਼ੁਰਗਾਂ ਲਈ ਖਾਣ ਪੀਣ ਤੇ ਚਾਹ ਦਾ ਪ੍ਰਬੰਧ ਕੀਤਾ ਅਤੇ ਬਜ਼ੁਰਗਾਂ ਨੂੰ ਗਰਮ ਕੋਟ ਅਤੇ ਔਰਤਾਂ ਨੂੰ ਸ਼ਾਲ ਲੋਈਆਂ ਦੇ ਕੇ ਸਨਮਾਨਿਤ ਕੀਤਾ।