ਸਿੱਖਿਆ ਮੰਤਰੀ ਨਾਲ ਟੀਚਰ ਯੂਨੀਅਨ ਵੱਲੋਂ ਮੁਲਾਕਾਤ
ਐਸੋਸੀਏਟ ਟੀਚਰ ਸਪੈਸ਼ਲ ਕਾਡਰ
Publish Date: Sun, 16 Nov 2025 03:12 PM (IST)
Updated Date: Sun, 16 Nov 2025 03:14 PM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਐਸੋਸੀਏਟ ਟੀਚਰ ਸਪੈਸ਼ਲ ਕਾਡਰ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਉਨ੍ਹਾਂ ਦੇ ਜਨਮ ਦਿਨ ਦੇ ਵਿਸ਼ੇਸ ਮੌਕੇ ’ਤੇ ਯੂਨੀਅਨ ਵਫਦ ਵੱਲੋਂ ਮੁਲਾਕਾਤ ਕਰਕੇ ਮੁਬਾਰਕਾਂ ਦਿੰਦੇ ਹੋਏ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਪੰਜਾਬ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆਂ ਕਿ ਸਿੱਖਿਆ ਮੰਤਰੀ ਦੇ ਜਨਮ ਦਿਨ ਮੌਕੇ ਤੇ ਯੂਨੀਅਨ ਵਫਦ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਆਪਣੀਆਂ ਮੰਗਾਂ ਦੇ ਹੱਲ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ। ਮੰਤਰੀ ਬੈਂਸ ਵੱਲੋਂ ਹਰੇਕ ਜਾਇਜ਼ ਮੰਗ ਤੇ ਬਣਦੀ ਵਿਭਾਗੀ ਕਾਰਵਾਈ ਕਰਵਾਉਣ ਦਾ ਵਾਅਦਾ ਦੁਹਰਾਇਆ ਗਿਆ ਤੇ 30 ਨਵੰਬਰ ਉਪਰੰਤ ਯੂਨੀਅਨ ਵਫਦ ਨਾਲ ਇਕ ਵਿਸ਼ੇਸ ਮੀਟਿੰਗ ਕਰਨ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਸਪੈਸ਼ਲ ਕਾਡਰ ਵਿਚ ਸ਼ਾਮਲ ਨੇਸ਼ਨ ਬਿਲਡਰ ਪਾਲਸੀ 2022 ਅਨੁਸਾਰ ਆਪਣੇ ਸਾਥੀਆਂ ਦੀ ਹਰੇਕ ਮੰਗ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਹਰੇਕ ਪੱਖ ਤੇ ਵਿਚਾਰ ਕਰ ਕੇ ਸਮੂਹ ਸੰਭਵ ਯਤਨ ਜਾਰੀ ਰੱਖੇਗੀ, ਜਿਸ ਦੇ ਸਾਰਥਕ ਨਤੀਜੇ ਸਮੁੱਚੇ ਕਾਡਰ ਨੂੰ ਆਉਣ ਵਾਲੇ ਸਮੇਂ ਖੁਸ਼ੀ ਤੇ ਵੱਡੀ ਰਾਹਤ ਪ੍ਰਦਾਨ ਕਰਨਗੇ। ਇਸ ਸਮੇਂ ਸਮੂਹ ਪੰਜਾਬ ਦੇ ਬਤੌਰ ਬੀਐੱਲਓ ਕੰਮ ਕਰਦੇ ਸਮੂਹ ਅਧਿਆਪਕਾਂ ਸਮੇਤ ਮੁਲਾਜ਼ਮ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਮੰਤਰੀ ਨਾਲ ਸਾਂਝੀਆਂ ਕਰਦੇ ਹੋਏ ਪੁਖਤਾ ਹੱਲ ਕਰਨ ਲਈ ਅਪੀਲ ਕੀਤੀ ਗਈ। ਯੂਨੀਅਨ ਵਫਦ ਵਿਚ ਅਜਮੇਰ ਸਿੰਘ ਔਲਖ, ਨਵਦੀਪ ਸਿੰਘ ਬਰਾੜ, ਨਵਦੀਪ ਸਿੰਘ ਬਸਰਾਂ, ਮਨਿੰਦਰ ਰਾਣਾ ਲਖਵਿੰਦਰ ਰੂਪਨਗਰ, ਕੁਲਦੀਪ ਸਿੰਘ, ਸੰਦੀਪ ਸਿੰਘ ਜਲੰਧਰ, ਰਾਜਬੀਰ ਸਿੰਘ ਤਰਨਤਾਰਨ, ਗੁਰਪ੍ਰੀਤ ਕੌਰ ਮਨੀਸ਼ਾ ਮੁਹਾਲੀ, ਪਰਮਿੰਦਰ ਕੌਰ, ਲਖਵਿੰਦਰ ਸਿੰਘ ਫਗਸ, ਜਸਵੀਰ ਸਿੰਘ ਬਲਜਿੰਦਰ ਸਿੰਘ ਫਿਰੋਜ਼ਪੁਰ ਆਦਿ ਸ਼ਾਮਲ ਸਨ।