ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਲੰਘੀ 17 ਮਾਰਚ ਨੂੰ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸੀ ਕਿ ਸ਼ਾਮ 7:30 ਵਜੇ ਦੇ ਕਰੀਬ ਪੁੱਤਰ ਬੇਟੇ ਵਿਜੇ ਨੂੰ ਮੁਹੱਲੇ ਵਿਚ ਰਹਿੰਦਾ ਰੋਹਿਤ ਪੁੱਤਰ ਸੁਨੀਲ ਆਪਣੇ ਨਾਲ ਲੈ ਗਿਆ। ਕੁਝ ਸਮੇਂ ਬਾਅਦ, ਉਸ ਨੂੰ ਪਤਾ ਲੱਗਾ ਕਿ ਪੁੱਤਰ ਵਿਜੇ ਲੰਬੀ ਰੋਡ 'ਤੇ ਠੇਕੇ ਵਾਲੀ ਗਲੀ (ਠੇਕੇ ਵਾਲੀ ਗਲੀ) ਦੇ ਨੇੜੇ ਜ਼ਮੀਨ 'ਤੇ ਬੇਹੋਸ਼ ਪਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਇੱਥੇ ਨੌਜਵਾਨ ਨੂੰ ਉਸ ਦੇ ਦੋਸਤ ਨੇ ਨਸ਼ੀਲਾ ਟੀਕਾ ਟੀਕਾ ਲਗਾਇਆ ਤਾਂ ਉਸ ਦੀ ਮੌਤ ਹੋ ਗਈ, ਕੁਝ ਦਿਨ ਪਹਿਲਾਂ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ। ਥਾਣਾ ਗਿੱਦੜਬਾਹਾ ਪੁਲਿਸ ਨੇ ਮੁਲਜ਼ਮ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਟੀਕਾ ਲਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਕਿ ਠਾਕੁਰ ਮੁਹੱਲਾ, ਵਾਰਡ ਨੰਬਰ 16, ਗਿੱਦੜਬਾਹਾ ਦਾ ਰਹਿਣ ਵਾਲਾ ਸੀ। ਮ੍ਰਿਤਕ ਅਣਵਿਆਹਿਆ ਸੀ ਅਤੇ ਇੱਕ ਮਜ਼ਦੂਰ ਸੀ। ਜ਼ਿਕਰਯੋਗ ਹੈ ਕਿ ਲੰਬੀ ਰੋਡ ਇਲਾਕੇ ਦੀ ਸੀਸੀਟੀਵੀ ਫੁਟੇਜ, ਜੋ ਕਿ ਇੰਟਰਨੈੱਟ 'ਤੇ ਵਾਇਰਲ ਹੋਈ ਹੈ, ਵਿਚ ਇਕ ਜਣਾ ਦੂਜੇ ਨੌਜਵਾਨ ਦੀ ਬਾਂਹ ’ਤੇ ਟੀਕਾ ਲਗਾਉਂਦਾ ਨਜ਼ਰ ਆ ਰਿਹਾ ਹੈ। ਕੁਝ ਮਿੰਟਾਂ ਬਾਅਦ ਜਿਸ ਨੌਜਵਾਨ ਦੇ ਟੀਕਾ ਲਗਾਇਆ ਜਾਂਦਾ ਹੈ ਉਹ ਡਿੱਗ ਪੈਂਦਾ ਹੈ ਅਤੇ ਟੀਕਾ ਲਗਾਉਣ ਵਾਲਾ ਅਨਸਰ ਡਿੱਗੇ ਪਏ ਨੌਜਵਾਨ ਦੀ ਜੇਬ ਵਿੱਚੋਂ ਕੁੱਝ ਕੱਢ ਕੇ ਖਿਸਕ ਜਾਂਦਾ ਹੈ।
ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਲੰਘੀ 17 ਮਾਰਚ ਨੂੰ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸੀ ਕਿ ਸ਼ਾਮ 7:30 ਵਜੇ ਦੇ ਕਰੀਬ ਪੁੱਤਰ ਬੇਟੇ ਵਿਜੇ ਨੂੰ ਮੁਹੱਲੇ ਵਿਚ ਰਹਿੰਦਾ ਰੋਹਿਤ ਪੁੱਤਰ ਸੁਨੀਲ ਆਪਣੇ ਨਾਲ ਲੈ ਗਿਆ। ਕੁਝ ਸਮੇਂ ਬਾਅਦ, ਉਸ ਨੂੰ ਪਤਾ ਲੱਗਾ ਕਿ ਪੁੱਤਰ ਵਿਜੇ ਲੰਬੀ ਰੋਡ 'ਤੇ ਠੇਕੇ ਵਾਲੀ ਗਲੀ (ਠੇਕੇ ਵਾਲੀ ਗਲੀ) ਦੇ ਨੇੜੇ ਜ਼ਮੀਨ 'ਤੇ ਬੇਹੋਸ਼ ਪਿਆ ਸੀ। ਉਹ ਅਤੇ ਉਸਦਾ ਵੱਡਾ ਪੁੱਤਰ ਅਜੇ ਲੰਬੀ ਰੋਡ ਪਹੁੰਚੇ ਤੇ ਬੇਹੋਸ਼ ਪੁੱਤਰ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਵਿਜੇ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਪੁੱਤਰ ਦੀ ਲਾਸ਼ ਘਰ ਲੈ ਆਏ ਅਤੇ ਅਗਲੇ ਦਿਨ 18 ਮਾਰਚ ਨੂੰ ਪੋਸਟਮਾਰਟਮ ਕਰਵਾਏ ਬਿਨਾਂ ਤੇ ਪੁਲਿਸ ਨੂੰ ਸੂਚਨਾ ਦਿੱਤੇ ਬਗੈਰ ਉਸ ਦਾ ਸਸਕਾਰ ਕਰ ਦਿੱਤਾ। ਹੁਣ ਪਤਾ ਲੱਗਾ ਕਿ 17 ਮਾਰਚ ਨੂੰ ਜਦੋਂ ਰੋਹਿਤ ਉਸ ਦੇ ਬੇਟੇ ਵਿਜੇ ਨੂੰ ਘਰੋਂ ਲੈ ਕੇ ਗਿਆ ਤਾਂ ਉਸ ਨੇ ਠੇਕੇ ਵਾਲੀ ਗਲੀ ਲੰਬੀ ਰੋਡ ਦੇ ਨੇੜੇ ਉਸ ਨੂੰ ਨਸ਼ੀਲਾ ਟੀਕਾ ਲਗਾਇਆ ਸੀ।
ਪੁਲਿਸ ਦਾ ਪ੍ਰਗਟਾਵਾ : ਗਿੱਦੜਬਾਹਾ ਦੇ ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਸ਼ਿਕਾਇਤ ਤੇ ਸੀਸੀਟੀਵੀ ਫੁਟੇਜ ਦਿੱਤੀ ਸੀ। ਪੀੜਤ ਦੇ ਬਿਆਨਾਂ ਅਤੇ ਸੀਸੀਟੀਵੀ ਫੁਟੇਜ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰੋਹਿਤ ਪੁੱਤਰ ਸੁਨੀਲ ਵਿਰੁੱਧ ਗੈਰ-ਇਰਾਦਤਨ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।