ਡਾ. ਸੁਨੀਲ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਨਿਯੁਕਤ
ਡਾ. ਸੁਨੀਲ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਨਿਯੁਕਤ
Publish Date: Wed, 21 Jan 2026 05:01 PM (IST)
Updated Date: Wed, 21 Jan 2026 05:03 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ : ਸਿਹਤ ਵਿਭਾਗ ਵੱਲੋਂ ਡਾ. ਸੁਨੀਲ ਬਾਂਸਲ ਨੂੰ ਪਿਛਲੇ ਦਿਨੀਂ ਤਰੱਕੀ ਦੇ ਕੇ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਸ੍ਰੀ ਮੁਕਤਸਰ ਸਾਹਿਬ ਸਿਵਲ ਸਰਜਨ ਵਜੋਂ ਤਾਇਨਾਤ ਹੋਣ ’ਤੇ ਮਲਟੀਪਰਪਜ਼ ਕੇਡਰ ਦੀ ਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਇਜ਼ ਯੂਨੀਅਨ (ਮੇਲ-ਫੀਮੇਲ) ਪੰਜਾਬ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੰਦਿਆਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਨੇ ਕਿਹਾ ਕਿ ਡਾ. ਸੁਨੀਲ ਬਾਂਸਲ ਮਿਹਨਤੀ, ਇਮਾਨਦਾਰ ਅਤੇ ਅਨੁਸ਼ਾਸਨ ਦੇ ਪਾਬੰਦ ਅਧਿਕਾਰੀ ਹਨ। ਉਨ੍ਹਾਂ ਨੇ ਜਿੱਥੇ ਵੀ ਡਿਊਟੀ ਨਿਭਾਈ, ਉਥੇ ਸਟਾਫ ਨੂੰ ਆਪਣੇ ਪਰਿਵਾਰ ਵਾਂਗ ਸਮਝਦਿਆਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਦਾ ਨਿਰੰਤਰ ਯਤਨ ਕੀਤੇ ਹਨ। ਉਨ੍ਹਾਂ ਦੇ ਉਤਕ੍ਰਿਸ਼ਟ ਕੰਮ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਇਹ ਅਹਿਮ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਅਤੇ ਪੂਰਾ ਭਰੋਸਾ ਹੈ ਕਿ ਡਾ. ਬਾਂਸਲ ਇਸ ’ਤੇ ਖਰੇ ਉਤਰਣਗੇ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ (ਜ਼ਿਲ੍ਹਾ ਪ੍ਰਧਾਨ ਮ.ਪ. ਸੁਪਰਵਾਈਜ਼ਰ), ਜਗਸੀਰ ਸਿੰਘ (ਜ਼ਿਲ੍ਹਾ ਪ੍ਰਧਾਨ ਮ.ਪ. ਮੇਲ–ਫੀਮੇਲ ਯੂਨੀਅਨ), ਪਰਮਪਾਲ ਸਿੰਘ (ਜ਼ਿਲ੍ਹਾ ਪ੍ਰਧਾਨ ਫਾਰਮੇਸੀ ਅਫ਼ਸਰ), ਜਸਵਿੰਦਰ ਸਿੰਘ (ਬਲਾਕ ਪ੍ਰਧਾਨ ਮ.ਪ. ਮੇਲ-ਫੀਮੇਲ ਯੂਨੀਅਨ), ਪ੍ਰਿਤਪਾਲ ਸਿੰਘ ਲੰਬੀ, ਗੁਰਪ੍ਰੀਤ ਸਿੰਘ (ਜ਼ਿਲ੍ਹਾ ਆਗੂ), ਹਰਮਿੰਦਰ ਸਿੰਘ (ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਯੂਨੀਅਨ), ਬਲਵਿੰਦਰ ਕੌਰ (ਜ਼ਿਲ੍ਹਾ ਪ੍ਰਧਾਨ), ਭਗਵਾਨ ਦਾਸ (ਜ਼ਿਲ੍ਹਾ ਕੈਸ਼ੀਅਰ), ਮਨੋਜ ਕੁਮਾਰ, ਮਨਦੀਪ ਸਿੰਘ, ਸੰਦੀਪ ਸਿੰਘ ਆਦਿ ਆਗੂਆਂ ਵੱਲੋਂ ਵੀ ਡਾ. ਸੁਨੀਲ ਬਾਂਸਲ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ।