ਜ਼ਿਲ੍ਹੇ ਸ਼ਾਂਤੀਪੂਰਨ ਤਰੀਕੇ ਨਾਲ ਦਾਖਿਲ ਕੀਤੇ ਨਾਮਜ਼ਦਗੀ ਪੱਤਰ
ਜ਼ਿਲ੍ਹੇ ਸ਼ਾਂਤੀਪੂਰਨ ਤਰੀਕੇ ਨਾਲ ਦਾਖਿਲ ਕੀਤੇ ਨਾਮਜ਼ਦਗੀ ਪੱਤਰ
Publish Date: Thu, 04 Dec 2025 07:34 PM (IST)
Updated Date: Fri, 05 Dec 2025 04:15 AM (IST)

ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ‘ਆਪ’ ਤੇ ਭਾਜਪਾ ਉਮੀਦਵਰਾਂ ਨੇ ਭਰੀਆਂ ਨਾਮਜ਼ਦਗੀਆੰ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਵੀਰਵਾਰ ਨੂੰ ਆਖਰੀ ਦਿਨ ਸੀ। ਇਸ ਅੰਤਿਮ ਦਿਨ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕਾਂਗਰਸ, ਸ਼ੋ੍ਮਣੀ ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਅਤੇ ਬੀਜੇਪੀ ਤੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਕੁਝ ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀ ਪੱਤਰ ਭਰੇ ਹਨ। ਜ਼ਿਲ੍ਹੇ ਅੰਦਰ ਬੜੇ ਸ਼ਾਂਤੀਪੂਰਨ ਢੰਗ ਦੇ ਨਾਲ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸੰਪੰਨ ਹੋਈ ਹੈ। ਕਿਤੇ ਵੀ ਝਗੜਾ ਜਾਂ ਹਿੰਸਕ ਘਟਨਾ ਦੇਖਣ ਨੂੰ ਨਹੀਂ ਮਿਲੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੌਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸਨ। ਹਾਲਾਂਕਿ ਜ਼ਿਲ੍ਹਾ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਕਿਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਪਸ ’ਚ ਝਗੜਾ ਨਾ ਕਰ ਲੈਣ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਤੇ ਸ਼ਾਂਤੀਪੂਰਣ ਮਾਹੌਲ ’ਚ ਪੂਰੀ ਪ੍ਰਕਿਰਿਆ ਮੁਕੰਮਲ ਹੋਈ। ਹੁਣ ਸ਼ੁੱਕਰਵਾਰ 5 ਦਸੰਬਰ ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 6 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਦਸੰਬਰ (ਐਤਵਾਰ) ਨੂੰ ਚੋਣਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ।-ਸਵੇਰ ਤੋਂ ਹੀ ਦਫਤਰਾਂ ’ਚ ਉਮੀਦਵਾਰ ਪਹੁੰਚਣੇ ਹੋ ਗਏ ਸੀ ਸ਼ੁਰੂ- ਜਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 11 ਵਜੇ ਤੋਂ ਨਾਮਜਦਗੀ ਪੱਤਰ ਦਾਖਲ ਕਰਨ ਦਾ ਸਮਾਂ ਸ਼ੁਰੂ ਕੀਤਾ ਗਿਆ। ਪਰ 11 ਵਜੇ ਤੋਂ ਪਹਿਲਾਂ ਹੀ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਦਫਤਰਾਂ ਵਿਖੇ ਪਹੁੰਚ ਗਏ ਸਨ। ਜ਼ਿਲ੍ਹਾ ਪ੍ਰੀਸ਼ਦ ਦੇ 13 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸੇ ਤਰ੍ਹਾਂ ਬਲਾਕ ਸੰਮਤੀ ਮੁਕਤਸਰ ਦੇ 20 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀਨੀਅਰ, ਡਰੇਨੇਜ਼-ਕਮ-ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਮੁਕਤਸਰ ਦੇ ਦਫ਼ਤਰ ਨਹਿਰੀ ਕਾਲੋਨੀ ਬਠਿੰਡਾ ਰੋਡ ਮੁਕਤਸਰ , ਬਲਾਕ ਸੰਮਤੀ ਮਲੋਟ ਅਤੇ ਲੰਬੀ ਦੇ 25-25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਮਲੋਟ ਦੇ ਦਫ਼ਤਰ ਤਹਿਸੀਲ ਕੰਪਲੈਕਸ ਅਬੋਹਰ ਰੋਡ ਮਲੋਟ ਤੇ ਗਿੱਦੜਬਾਹਾ ਦੇ 25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਦੇ ਦਫ਼ਤਰ ਸਹਾਇਕ ਕਪਾਹ ਵਿਸਥਾਰ ਅਫ਼ਸਰ (ਖੇਤੀਬਾੜੀ ਵਿਭਾਗ) ਤਹਿਸੀਲ ਕੰਪਲੈਕਸ ਗਿੱਦੜਬਾਹਾ ਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। -ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ : ਕੈਬਿਨਟ ਮੰਤਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਗਿੱਦੜਬਾਹਾ ਤੋਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇੰਟਰਨੈਟ ਮੀਡੀਆ ਤੇ ਆਪਣੇ ਵੀਡੀਓ ਅਪਲੋਡ ਕਰਕੇ ਕਿਹਾ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ। ਜਿਨਾਂ ਵੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ ਉਹ ਆਪਣੇ ਪੱਤਰ ਚੰਗੀ ਤਰ੍ਹਾਂ ਚੈੱਕ ਕਰਵਾ ਕੇ ਹੀ ਦਾਖਲ ਕਰਵਾਉਣ। ਬਾਅਦ ’ਚ ਸੱਤਾ ਪੱਖ ਉੱਤੇ ਆਰੋਪ ਨਾ ਲਗਾਉਣ। ਕਿਉਂਕਿ ਸਰਕਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਦੇ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਨਹੀਂ ਰੋਕ ਰਹੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਰ ਉਮੀਦਵਾਰ ਦਾ ਚੋਣ ਲੜਨਾ ਉਸ ਦਾ ਅਧਿਕਾਰ ਹੈ।